Home / featured / ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ
ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨਵੀਂ ਦਿੱਲੀ — ਦੇਸ਼ ਵਿਚ ਅਚਾਨਕ ਸਾਹਮਣੇ ਆਏ ਪੀ.ਐੱਨ.ਬੀ ਬੈਕਿੰਗ ਘਪਲੇ ਦੇ ਚਰਚਿਆਂ ਨੇ ਸਾਰੀ ਦੁਨੀਆਂ ਦਾ ਧਿਆਨ ਭਾਰਤ ਵੱਲ ਖਿੱਚਿਆ । ਇਸ ਦੇ ਨਾਲ ਹੀ ਹਰ ਕਿਸੇ ਦੀ ਜ਼ੁਬਾਨ ‘ਤੇ ਇਸ ਘਪਲੇ ਦੇ ਚਰਚੇ ਸਰਗਰਮ ਹਨ। ਦੂਸਰੇ ਪਾਸੇ ਵਿਰੋਧੀ ਧਿਰ ਵੀ ਸੱਤਾਧਾਰੀ ਮੋਦੀ ਸਰਕਾਰ ‘ਤੇ ਵਾਰ ਕਰਨ ਤੋਂ ਪਿੱਛੇ ਨਹੀਂ ਹੱਟ ਰਹੀ। ਸੱਤਾਧਾਰੀ ਸਰਕਾਰ ਜਿਥੇ ਇਸ ਮਾਮਲੇ ਵਿਚ ਆਪਣਾ ਪੱਲਾ ਝਾੜ ਰਹੀ ਹੈ, ਉਥੇ ਕਾਂਗਰਸ ਦੀ ਅਗਵਾਈ ‘ਚ ਬਣੀ ਯੂ.ਪੀ.ਏ. ਦੀ ਸਰਕਾਰ ‘ਤੇ ਇਸ ਘਪਲੇ ਦਾ ਦੋਸ਼ ਲਗਾ ਰਹੀ ਹੈ। ਵਿਰੋਧੀ ਧਿਰ ਵੀ ਨਿਰੰਤਰ ਮੋਦੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੀ ਹੈ।
ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅਧਿਕਾਰਤ ਟਵੀਟਰ ‘ਤੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੀ.ਐੱਨ.ਬੀ. ਘਪਲੇ ‘ਤੇ ਵਿੱਤ ਮੰਤਰੀ(ਅਰੁਣ ਜੇਤਲੀ) ਦੇ ਚੁੱਪ ਰਹਿਣ ‘ਤੇ ਇਹ ਸਾਫ ਹੋ ਜਾਂਦਾ ਹੈ ਕਿ ਉਹ ਆਪਣੀ ਵਕੀਲ ਬੇਟੀ ਨੂੰ ਬਚਾਉਣਾ ਚਾਹੁੰਦੇ ਹਨ। ਰਾਹੁਲ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਦੋਸ਼ੀ(ਨੀਰਵ ਮੋਦੀ) ਨੇ ਇਕ ਮਹੀਨਾ ਪਹਿਲਾਂ ਹੀ ਵੱਡੀ ਰਕਮ ਦਿੱਤੀ ਸੀ। ਇਹ ਰਕਮ ਘਪਲੇ ਦੇ ਜਨਤਕ ਹੋਣ ਤੋਂ ਇਕ ਮਹੀਨਾ ਪਹਿਲਾਂ ਹੀ ਦਿੱਤੀ ਗਈ ਸੀ। ਰਾਹੁਲ ਨੇ ਟਵੀਟ ਕਰਕੇ ਇਹ ਵੀ ਪੁੱਛਿਆ ਹੈ ਕਿ ਜੇਕਰ ਦੋਸ਼ੀ ਨਾਲ ਜੁੜੀ ਬਾਕੀ ਲਾਅ ਫਰਮ ‘ਤੇ ਸੀ.ਬੀ.ਆਈ. ਨੇ ਛਾਪਾ ਮਾਰਿਆ ਤਾਂ ਇਸ ਲਾਅ ਫਰਮ ਨੂੰ ਸੀ.ਬੀ.ਆਈ. ਨੇ ਕਿਉਂ ਛੱਡ ਦਿੱਤਾ।

Scroll To Top