Home / ਪੰਜਾਬ / ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ
ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਮੁਹਾਲੀ, 23 ਮਾਰਚ (  )
ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਉਨ•ਾਂ ਦੀ ਮਿਹਨਤ ਦੀ ਮਿੱਠਾ ਫਲ ਦਿੰਦਿਆਂ ਡਿਗਰੀ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਹਰੀ ਅਤੇ ਕਾਲੀ ਡਰੈੱਸ ਪਾ ਕੇ ਸਮਾਗਮ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਸਕੂਲ ਦੇ  ਸਕੂਲ ਦੇ ਚੇਅਰਮੈਨ ਚਰਨ ਸਿੰਘ ਅਤੇ ਡਾਇਰੈਕਟਰ ਅਸ਼ਵਿਨ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਡਿਗਰੀ ਦਿੱਤੀਆਂ ਗਈਆਂ। ਡਿਗਰੀਆਂ ਪ੍ਰਾਪਤ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਆਪਣੀ ਟੋਪੀਆਂ ਨੂੰ ਹਵਾ ਵਿਚ ਉਛਾਲ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਚੇਅਰਮੈਨ ਚਰਨ ਸਿੰਘ  ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਆਪਣੀ ਜ਼ਿੰਦਗੀ ਵਿਚ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਜਦੋਂ ਇਕ ਪੜਾਅ ਤੋਂ ਦੂਸਰੇ ਪੜਾਅ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਇਸ ਦੌਰਾਨ ਆਪਣੇ ਆਪ ਨੂੰ ਪਹਿਲਾ ਨਾਲੋ ਜ਼ਿਆਦਾ ਗਿਆਨਵਾਨ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਪਾਉਂਦਾ ਹੈ। ਇਸੇ ਤਰ•ਾਂ ਵਿਦਿਆਰਥੀਆਂ ਦਾ ਦੂਸਰੇ ਪੜਾਅ ਵਿਚ ਪ੍ਰਵੇਸ਼ ਹੋਣਾ ਉਨ•ਾਂ ਨੂੰ ਹੋਰ ਜ਼ਿੰਮੇਵਾਰ ਬਣਾਉਂਦਾ ਹੈ। ਉਨ•ਾਂ ਕਿਹਾ ਕਿ ਗਰੈਜੂਏਸ਼ਨ ਸੈਰਾਮਨੀ ਵਰਗੇ ਸਮਾਗਮ ਕਰਵਾਉਣ ਦਾ ਮਕਸਦ ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਹੋਰ ਉੱਪਰ ਚੁੱਕਣਾ ਹੁੰਦਾ ਹੈ।
ਡਾਇਰੈਕਟਰ ਅਸ਼ਿਵਿਨ ਅਰੋੜਾ ਨੇ  ਵਿਦਿਆਰਥੀਆਂ ਨੂੰ ਪ੍ਰੇਰਣਾਂ ਦਿੰਦਿਆਂ ਦੱਸਿਆ ਕਿ ਮਾਪਿਆਂ ਨੂੰ ਉਨ•ਾਂ ਦੇ ਬੱਚਿਆਂ ਦੀ ਪਹਿਲੀ ਡਿਗਰੀ ਬਹੁਤ ਖ਼ੁਸ਼ੀ ਦਿੰਦੀ ਹੈ ਅਤੇ ਇਹ ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਇਹ ਖ਼ੁਸ਼ੀ ਸਾਰੀ ਜ਼ਿੰਦਗੀ ਦੇਣ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Scroll To Top