Home / ਪੰਜਾਬ / ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ
ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਸ਼ਾਹਕੋਟ, 24 ਮਾਰਚ (ਅਜ਼ਾਦ) ਸ਼ਹੀਦ ਕਿਰਨਜੀਤ ਕੌਰ ਈਜੀਐਸ./ਏਆਈਈ/ਐੱਸਟੀਆਰ ਯੂਨੀਅਨ ਪੰਜਾਬ ਦੀ ਮੀਟਿੰਗ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਕਿਰਨਜੀਤ ਕੌਰ ਯੂਨੀਅਨ ਦੇ ਸੂਬਾ ਆਗੂ ਗਗਨ ਅਬੋਹਰ, ਜਰਨੈਲ ਜਲੰਧਰੀ, ਸਮਰਜੀਤ ਸਿੰਘ ਮਾਨਸਾ ਅਤੇ ਮੰਗਾ ਸਿੰਘ ਅਜ਼ਾਦ ਨੇ ਕਿਹਾ ਕਿ ਸਿੱਖਿਆ ਬਚਾਓ ਮੰਚ ਵੱਲੋਂ ਸਕੂਲਾਂ ਵਿੱਚ ਕੱਚੇ ਅਤੇ ਠੇਕੇ ਤੇ ਰੱਖੇ ਗਏ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ, ਜਿਸ ਦਾ ਇੱਕੋ ਇੱਕ ਮਕਸਦ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣਾ ਹੈ। ਇਸ ਸੰਘਰਸ਼ ਵਿੱਚ ਸ਼ਹੀਦ ਕਿਰਨਜੀਤ ਕੌਰ ਈਜੀਐਸ./ਏਆਈਈ./ਐਸਟੀਆਰ. ਅਧਿਆਪਕ ਯੂਨੀਅਨ ਪੰਜਾਬ ਸਿੱਖਿਆ ਬਚਾਓ ਮੰਚ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਦੇ ਮੈਦਾਨ ਵਿੱਚ ਉਦੋਂ ਤੱਕ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ, ਜਦੋਂ ਤੱਕ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਦਿੰਦੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਸਾਲ 2003 ਤੋਂ ਈਜੀਐਸ./ਏਆਈਈ./ਐਸਟੀਆਰ. ਅਧਿਆਪਕਾਂ ਦਾ ਸ਼ੋਸ਼ਨ ਕਰ ਰਹੀ ਹੈ ਅਤੇ ਉਨਾਂ  ਨੂੰ ਰੈਗੂਲਰ ਪੋਲਸੀ ਵਿੱਚ ਸ਼ਾਮਲ ਕਰਨ ਲਈ ਸਰਕਾਰ ਨੇ ਕਈ ਵਾਰ ਵਾਅਦੇ ਕੀਤੇ ਅਤੇ ਹਰ ਵਾਰ ਆਪਣੇ ਵਾਦਿਆਂ ਤੋਂ ਮੁਕਰਦੀ ਹੀ ਆ ਰਹੀ ਹੈ। ਉਨਾਂ ਸਿੱਖਿਆ ਬਚਾਓ ਮੰਚ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਚਲਾਈ ਗਈ ਲਹਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਕਰੀ ਨੂੰ ਰੈਗੂਲਰ ਕਰਵਾਉਣ ਤੱਕ ਸੰਘਰਸ਼ ਦੀ ਮੰਚ ਵੱਲੋਂ ਬਣਾਈ ਗਈ ਨੀਤੀ ਅਨੁਸਾਰ ਈਜੀਐਸ./ਏਆਈਈ. ਅਤੇ ਐਸਟੀਆਰ. ਇੱਕ-ਇੱਕ ਅਧਿਆਪਕ ਸੰਘਰਸ਼ ਦੇ ਮੈਦਾਨ ਵਿੱਚ ਉੱਤਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨ ਅਬੋਹਰ, ਸਮਰਜੀਤ ਸਿੰਘ ਮਾਨਸਾ, ਜਰਨੈਲ ਜਲੰਧਰੀ, ਮੰਗਾ ਸਿੰਘ ਅਜ਼ਾਦ, ਸਤਿੰਦਰ ਕੌਰ ਫਰੀਦਕੋਟ, ਸੁਖਵਿੰਦਰ ਕੌਰ ਮੋਗਾ, ਦਾਇਆ ਸਿੰਘ ਫਰੀਦਕੋਟ, ਰਾਜਵੰਤ ਕੌਰ ਲੁਧਿਆਣਾ, ਲਖਵਿੰਦਰ ਸਿੰਘ ਸ਼੍ਰੀ ਮੁਕਤਸਰ ਸਹਿਬ, ਗੁਰਨਾਮ ਸਿੰਘ ਸ਼ਾਹਕੋਟ, ਮਨੀਸ਼, ਜਸਪਾਲ, ਸੁੱਖਾ ਸਿੰਘ ਲੁਧਿਆਣਾ, ਸਵੀਟੀ ਨੇ ਪੰਜਾਬ ਦੇ ਹਰੇਕ ਹੀ ਈਜੀਐਸ./ਏਆਈਈ./ਐਸਟੀਆਰ. ਅਧਿਆਪਕਾਂ ਨੂੰ ਸਿੱਖਿਆ ਬਚਾਓ ਮੰਚ ਦੇ ਨਾਲ ਮੈਦਾਨ ਵਿੱਚ ਆਉਣ ਲਈ ਅਪੀਲ ਕੀਤੀ।

Scroll To Top