Home / ਪੰਜਾਬ / ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ
ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਕਪੂਰਥਲਾ, 24 ਮਾਰਚ :
ਜ਼ਿਲ•ਾ ਬੈਂਕ ਸਲਾਹਕਾਰ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜ਼ਿਲ•ੇ ਦੀਆਂ ਬੈਂਕਾਂ ਦੀ ਸਾਲ 2018-19 ਲਈ 6611.38 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਜਦਕਿ ਇਹ ਯੋਜਨਾ ਪਿਛਲੇ ਸਾਲ 5657.77  ਕਰੋੜ ਰੁਪਏ ਸੀ। ਇਸ ਯੋਜਨਾ ਵਿਚ ਖੇਤੀਬਾੜੀ ਸੈਕਟਰ ਲਈ 3890.53 ਕਰੋੜ, ਗੈਰ ਖੇਤੀ ਧੰਦਿਆਂ ਲਈ 1250.26 ਕਰੋੜ ਅਤੇ ਹੋਰ ਤਰਜੀਹੀ ਖੇਤਰ ਲਈ 1137.54 ਕਰੋੜ ਅਤੇ ਗੈਰ ਤਰਜੀਹੀ ਖੇਤਰ ਲਈ 333.05 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਟੀਚਾ ਰੱਖਿਆ ਗਿਆ ਹੈ। ਤਰਜੀਹੀ ਖੇਤਰ ਵਿਚ ਇਸ ਵਾਰ ਪਿਛਲੇ ਸਾਲ ਨਾਲੋਂ 16.89 ਫੀਸਦੀ ਵੱਧ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ ਖੇਤੀਬਾੜੀ ਖੇਤਰ ਲਈ 3271 ਕਰੋੜ, ਗੈਰ ਖੇਤੀ ਧੰਦਿਆਂ ਲਈ 1035 ਕਰੋੜ, ਹੋਰ ਤਰਜੀਹੀ ਖੇਤਰ ਲਈ 1064 ਕਰੋੜ ਅਤੇ ਗੈਰ ਤਰਜੀਹੀ ਖੇਤਰ ਲਈ 286 ਕਰੋੜ ਰੁਪਏ ਰੱਖੇ ਗਏ ਸਨ। ਇਸ ਤਰ•ਾਂ ਇਸ ਵਿੱਤੀ ਵਰ•ੇ ਵਿਚ ਪਿਛਲੇ ਸਾਲ ਨਾਲੋਂ 16.85 ਫੀਸਦੀ ਵੱਧ ਕਰਜ਼ੇ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲ•ੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਤਾਂ ਜੋ ਵੱਖ-ਵੱਖ ਖੇਤਰਾਂ ਵਿਚ ਇਹ ਕਰਜ਼ੇ ਦੇ ਕੇ ਖੇਤੀਬਾੜੀ, ਉਦਯੋਗ, ਘਰੇਲੂ ਇਕਾਈਆਂ ਅਤੇ ਗਰੀਬ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਕੀਤਾ ਜਾ ਸਕੇ। ਉਨ•ਾਂ ਇਹ ਵੀ ਹਦਾਇਤ ਕੀਤੀ ਕਿ ਉਹ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਸ੍ਰੀ ਤਇਅਬ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਨ•ਾਂ ਨੂੰ ਹਾਲੇ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਬੈਂਕਾਂ ਵੱਲੋਂ 10 ਰੁਪਏ ਦੇ ਸਿੱਕੇ ਜਮ•ਾਂ ਕਰਨ ਅਤੇ ਬਦਲਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ 10 ਰੁਪਏ ਦਾ ਸਿੱਕਾ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤਾ ਲੀਗਲ ਟੈਂਡਰ ਹੈ, ਜਿਸ ਨੂੰ ਲੈਣ-ਦੇਣ ਤੋਂ ਇਨਕਾਰ ਕਰਨਾ ਇਕ ਜ਼ੁਰਮ ਮੰਨਿਆ ਜਾਵੇਗਾ। ਉਨ•ਾਂ ਕਿਹਾ ਕਿ ਬੈਂਕਾਂ ਵੱਲੋਂ 10 ਰੁਪਏ ਦਾ ਸਿੱਕਾ ਜਮ•ਾਂ ਕਰਨ ਤੋਂ ਇਨਕਾਰ ਕਰਨ ‘ਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ•ਾਂ ਬੀਤੇ ਵਿੱਤੀ ਵਰ•ੇ ਦੌਰਾਨ ਜ਼ਿਲ•ੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕੀਤੀ ਅਤੇ ਬੈਂਕਾਂ ਅਤੇ ਏ. ਟੀ. ਐਮਜ਼ ਦੀ ਸੁਰੱਖਿਆ ਸਬੰਧੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਪੀ ਜਸਕਿਰਨਜੀਤ ਸਿਘ, ਡਿਪਟੀ ਸਰਕਲ ਹੈੱਡ ਪੀ. ਐਨ. ਬੀ ਸ੍ਰੀ ਵੀ. ਕੇ ਜੁਲਕਾ, ਚੀਫ ਜ਼ਿਲ•ਾ ਲੀਡ ਮੈਨੇਜਰ ਸ. ਕਰਮਜੀਤ ਸਿੰਘ, ਡੀ. ਡੀ. ਐਮ ਨਾਬਾਰਡ ਸ੍ਰੀ ਰਾਕੇਸ਼ ਵਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।

Scroll To Top