Home / featured / ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ
ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ  ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਦੋਸਤੀ ਨਹੀਂ ਟੁੱਟੇਗੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਸਮਾਜਵਾਦੀ ਪਾਰਟੀ ਨਾਲ ਉਸ ਦੇ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਮੰਤਵ ਨਾਲ ਭਾਜਪਾ ਨੇ ਰਾਜ ਸਭਾ ਦੀ ਚੋਣ ਲਈ ਇਕ ਵਾਧੂ ਉਮੀਦਵਾਰ ਮੈਦਾਨ ‘ਚ ਉਤਾਰਿਆ।
ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਬਸਪਾ ਦੇ ਉਮੀਦਵਾਰ ਨੂੰ ਹਰਾ ਕੇ ਭਾਜਪਾ ਸਪਾ ਨਾਲ ਸਾਡੇ ਗਠਜੋੜ ‘ਚ ਕੋਈ ਰੁਕਾਵਟ ਨਹੀਂ ਪਾ ਸਕੀ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਭਾਜਪਾ ਨੂੰ ਸਿੱਟੇ ਭੁਗਤਨੇ ਪੈਣਗੇ ਅਤੇ 2019 ਦਾ ਸਾਲ ਉਸ ਨੂੰ ਮਹਿੰਗਾ ਪਏਗਾ।

Scroll To Top