Home / featured / ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ
ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਉੱਪ ਰਾਜਪਾਲ ਅਨਿਲ ਬੈਜਲ ‘ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਬੈਜਲ ਨੂੰ ਦਿੱਲੀ ਸਰਕਾਰ ਦੇ ਕੰਮ ‘ਚ ਰੁਕਾਵਟ ਪਾਉਣ ਦੀ ਜਗ੍ਹਾ ਦਿੱਲੀ ਪੁਲਸ ਵਿਵਸਥਾ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ। ਕੇਜਰੀਵਾਲ ਨੇ ਮਾਰਚ ਦੌਰਾਨ ਦੀ ਇਕ ਕਥਿਤ ਵੀਡੀਓ ਪੋਸਟ ਕੀਤੀ। ਜਿਸ ‘ਚ ਇਕ ਪੁਲਸ ਕਰਮਚਾਰੀ ਭੀੜ ‘ਤੇ ਲਾਠੀਚਾਰਜ ਕਰਦੇ ਦਿੱਸ ਰਿਹਾ ਹੈ। ਵੀਡੀਓ ਨਾਲ ਕੇਜਰੀਵਾਲ ਨੇ ਲਿਖਿਆ,”ਮਾਣਯੋਗ ਉੱਪ ਰਾਜਪਾਲ ਨੂੰ ਦਿੱਲੀ ਸਰਕਾਰ ਦੇ ਪ੍ਰਾਜੈਕਟ ‘ਚ ਰੁਕਾਵਟ ਬਣਨ ਤੋਂ ਵਧ ਸਮੇਂ ਦਿੱਲੀ ਦੀ ਪੁਲਸ ਵਿਵਸਥਾ ਨੂੰ ਸੁਧਾਰਨ ‘ਚ ਲਗਾਉਣਾ ਚਾਹੀਦਾ।”

Scroll To Top