Home / featured / ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ
ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ

ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਡੈਵਿਡ ਸ਼ੁਲਕਿਨ ਨੂੰ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਵ੍ਹਾਈਟ ਹਾਊਸ ਦੇ ਡਾਕਟਰ ਐਡਮਿਰਲ ਰੋਨੀ ਜੈਕਸਨ ਨੂੰ ਦਿੱਤੀ ਗਈ ਹੈ। ਟਰੰਪ ਨੇ ਟਵਿਟਰ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਨਾਲ ਹੀ ਟਰੰਪ ਨੇ ਸ਼ੁਲਕਿਨ ਦਾ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਟਵੀਟ ਕੀਤਾ, ‘ਮੈਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਐਡਮਿਰਲ ਰੋਨੀ ਐਲ. ਜੈਕਸਨ, ਐਮਡੀ ਨੂੰ ਸਾਬਕਾ ਫੌਜੀ ਮਾਮਲਿਆਂ ਦਾ ਨਵਾਂ ਮੰਤਰੀ ਨਿਯੁਕਤ ਕਰਨਾ ਚਾਹੁੰਦਾ ਹਾਂ।’ ਬਾਅਦ ਵਿਚ ਇਕ ਬਿਆਨ ਵਿਚ ਟਰੰਪ ਨੇ ਕਿਹਾ, ‘ਮੈਂ ਡਾਕਟਰ ਡੈਵਿਡ ਸ਼ੁਲਕਿਨ ਦੇ ਕੰਮ ਦੀ ਸ਼ਲਾਘਾ ਕਰਦਾ ਹਾਂ। ਅਸੀਂ ਸਾਬਕਾ ਫੌਜੀ ਮਾਮਲਿਆਂ ਵਿਚ ਇਕੱਠੇ ਮਿਲ ਕੇ ਬਹੁਤ ਚੰਗੇ ਕੰਮ ਕੀਤੇ ਹਨ। ਇਨ੍ਹਾਂ ਵਿਚ ਵੇਟਰਨਸ ਅਫੇਅਰਸ ਅਕਾਊਂਟਬਿਲੀਟੀ ਐਕਟ ਨੂੰ ਪਾਸ ਕਰਾਉਣਾ ਵੀ ਸ਼ਾਮਲ ਹੈ। ਉਹ ਦੇਸ਼ ਦੇ ਸਾਬਕਾ ਫੌਜੀਆਂ ਲਈ ਬਹੁਤ ਸਹਾਇਕ ਸਿੱਧ ਹੋਏ ਹਨ ਅਤੇ ਉਨ੍ਹਾਂ ਦੀ ਸੇਵਾ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’

Scroll To Top