Home / ਪੰਜਾਬ / ਸਮਾਗਮ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਹੋਈ ਮੀਟਿੰਗ
ਸਮਾਗਮ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਹੋਈ ਮੀਟਿੰਗ

ਸਮਾਗਮ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਹੋਈ ਮੀਟਿੰਗ

ਸ਼ਾਹਕੋਟ/ਮਲਸੀਆਂ, 12 ਅਪ੍ਰੈਲ (ਅਜ਼ਾਦ) ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਦੀ ਵਿਸ਼ੇਸ਼ ਮੀਟਿੰਗ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸਾਖੀ ਦਾ ਮਹਾਂ ਜਸ਼ਨ ਮਨਾਉਣ ਸਬੰਧੀ ਸੰਸਥਾ ਦੇ ਅਹੁਦੇਦਾਰਾਂ ਅਤੇ ਮੈੰਂਬਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਵਿਸਾਖੀ ਦਾ ਮਹਾਂਜਸ਼ਨ ਐਤਵਾਰ ਸਵੇਰੇ 5 ਤੋਂ 7 ਵਜੇ ਤੱਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿੱਚ ਬਹੁਤ ਹੀ ਜੋਸ਼, ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗ ਵਿੱਚ ਰੰਗ ਕੇ ਮਨਾਇਆ ਜਾਵੇਗਾ। ਇਸ ਸਬੰਧੀ ਗਰੁੱਪ ਦੇ ਨੌਜਵਾਨ ਮੈਂਬਰ ਗੌਰਵ ਮੈਸਨ, ਸੰਜੀਵ ਅਰੋੜਾ, ਦੀਪਕ ਗੋਇਲ, ਰਾਜੀਵ ਸੋਬਤੀ ਅਤੇ ਪਾਹੁਲ ਗੁਪਤਾ ਦੀ ਵਿਸ਼ੇਸ਼ ਡਿਊਟੀ ਲਗਾਈ ਗਈ, ਜੋ ਪ੍ਰੋਗਰਾਮ ਦਾ ਸੰਚਾਲਨ ਕਰਨਗੇ। ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਪ੍ਰਿੰਸੀਪਲ ਵੰਦਨਾ ਧਵਨ ਦੁਆਰਾ ਵਿਸਾਖੀ ਨਾਲ ਸਬੰਧਤ ਕੋਰਿਉਗਰਾਫੀਆਂ ਪੇਸ਼ ਕਰਵਾਈਆਂ ਜਾਣਗੀਆਂ। ਢੋਲ ਦੇ ਨਾਲ ਗਿੱਧਾ, ਭੰਗੜਾ ਅਤੇ ਬੋਲੀਆਂ ਪਾਈਆਂ ਜਾਣਗੀਆਂ। ਵੱਖ-ਵੱਖ ਮਨੋਰੰਜਕ ਗੇਮਾਂ ਵੀ ਖਿਡਾਈਆ ਜਾਣਗੀਆਂਂ।ਸਮਾਗਮ ਦੀ ਸਮਾਪਤੀ ਉਪਰੰਤ ਆਏ ਹੋਏ ਸਾਰੇ ਸਾਧਕਾਂ ਨੂੰ  ਕਰੀਮ ਭੱਲਿਆਂ ਦਾ ਲੰਗਰ ਛਕਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਮਨਜੀਤ ਕੁਮਾਰ, ਬਖਸ਼ੀਸ਼ ਸਿੰਘ ਮਠਾੜੂ,  ਜਸਪਾਲ ਸਿੰਘ ਥਿੰਦ ਸੇਵਾ ਮੁਕਤ ਮੇਨੈਜਰ,  ਮੇਨੈਜਰ ਸੁਖਦੇਵ ਧਵਨ, ਸੁਖਵਿੰਦਰ ਸਿੰਘ ਬੈਂਕ ਵਾਲੇ, ਦੀਪਕ ਗੋਇਲ, ਗੌਰਵ ਮੈਸਨ, ਰਾਜੀਵ ਸੋਬਤੀ, ਸੀਤਾ ਰਾਮ, ਸੰਜੀਵ ਅਰੋੜਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਪਰਸ਼ੋਤਮ ਪਾਸੀ, ਪ੍ਰਿੰਸੀਪਲ ਵੰਦਨਾ ਧਵਨ,  ਸੁਖਜੀਤ ਕੌਰ ਆਦਿ ਹਾਜਰ ਸਨ।

Scroll To Top