Home / ਪੰਜਾਬ / ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਡਰਨ ਜੇਲ• ਦਾ ਦੌਰਾ
ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਡਰਨ ਜੇਲ• ਦਾ ਦੌਰਾ

ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਡਰਨ ਜੇਲ• ਦਾ ਦੌਰਾ

ਕਪੂਰਥਲਾ, 11 ਅਪ੍ਰੈਲ :
ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਐਸ. ਐਸ. ਪੀ ਸ੍ਰੀ ਸੰਦੀਪ ਸ਼ਰਮਾ ਨੇ ਅੱਜ ਮਾਡਰਨ ਜੇਲ• ਦਾ ਦੌਰਾ ਕੀਤਾ। ਇਸ ਦੌਰਾਨ ਉਨ•ਾਂ ਜਿਥੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ, ਉਥੇ ਉਨ•ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤਇਅਬ ਨੇ ਜੇਲ• ਵਿਚ ਮਿਲਣ ਵਾਲੇ ਖਾਣੇ ਦੀ ਵੀ ਜਾਂਚ ਕੀਤੀ ਅਤੇ ਖੁਦ ਖਾਣਾ ਚੱਖ ਕੇ ਵੇਖਿਆ। ਇਸ ਦੌਰਾਨ ਰੈੱਡ ਕਰਾਸ ਦੀ ਤਰਫੋਂ ਕੈਦੀਆਂ ਨੂੰ ਸਟੈਂਡ ਵਾਲੀਆਂ ਪੰਜ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ, ਤਾਂ ਜੋ ਉਹ ਜੇਲ• ਵਿਚ ਇਨ•ਾਂ ਦੀ ਵਰਤੋਂ ਤੋਂ ਇਲਾਵਾ ਰਿਹਾਈ ਤੋਂ ਬਾਅਦ ਆਪਣਾ ਮੁੜ ਵਸੇਬਾ ਕਰ ਸਕਣ। ਇਸ ਮੌਕੇ ਸੁਪਰਡੈਂਟ ਜੇਲ• ਸ੍ਰੀ ਐਸ. ਪੀ ਖੰਨਾ, ਡਿਪਟੀ ਸੁਪਰਡੈਂਟ ਜੇਲ• ਸ੍ਰੀ ਲਲਿਤ ਕੋਹਲੀ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਸ. ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Scroll To Top