Home / ਪੰਜਾਬ / ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਮੂਲੇਵਾਲ ਖਹਿਰਾ ‘ਚ ਦਸਤਾਰ ਸਿਖਲਾਈ ਕੈਂਪ ਲਗਾਇਆ
ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਮੂਲੇਵਾਲ ਖਹਿਰਾ ‘ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਮੂਲੇਵਾਲ ਖਹਿਰਾ ‘ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਸ਼ਾਹਕੋਟ/ਮਲਸੀਆਂ, 11 ਅਪ੍ਰੈਲ (ਅਜ਼ਾਦ) ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਪਿੰਡ ਮੂਲੇਵਾਲ ਖਹਿਰਾ, ਸ਼ਾਹਕੋਟ ਵਿਖੇ ਗ੍ਰਾਮ ਪੰਚਾਇਤ ਮੂਲੇਵਾਲ ਖਹਿਰਾ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ-ਚੜ ਕੇ ਭਾਗ ਲਿਆ। ਇਸ ਕੈਂਪ ‘ਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ ਤੇ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗਿਆਨੀ ਹਰਭਜਨ ਸਿੰਘ ਹੈੱਡਗ੍ਰੰਥੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਚਿੱਤਰ ਸਿੰਘ ਖਹਿਰਾ, ਤਰਸੇਮ ਸਿੰਘ ਠੇਕੇਦਾਰ, ਬਲਜਿੰਦਰ ਸਿੰਘ ਸੋਨੂੰ, ਸੋਹਣ ਸਿੰਘ ਖਹਿਰਾ ਮੈਂਬਰ ਬਲਾਕ ਸੰਮਤੀ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਪਰਮਜੀਤ ਸਿੰਘ ਯੂ.ਐੱਸ.ਏ., ਮੋਨੂੰ ਹਾਲੈਂਡ, ਮੰਗਾ ਕੈਨੇਡਾ, ਸਾਬੀ ਕੈਨੇਡਾ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਮਲੂਕ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਦੇਬੀ, ਮਨਜਿੰਦਰ ਸਿੰਘ, ਡਾਕਟਰ ਹੀਰਾ ਸਿੰਘ, ਨਰਿੰਦਰ ਸਿੰਘ, ਆਦਿ ਹਾਜ਼ਰ ਸਨ।

Scroll To Top