Home / ਪੰਜਾਬ / ਵਿਦਿਆਰਥੀਆਂ ਫਿਲਮ ਨਾਨਕ ਸ਼ਾਹ ਫਕੀਰ ਵਿਰੁੱਧ ਸੰਘਰਸ਼ ਤੇਜ ਕਰਨ ਦੀ ਠਾਣੀ
ਵਿਦਿਆਰਥੀਆਂ ਫਿਲਮ ਨਾਨਕ ਸ਼ਾਹ ਫਕੀਰ ਵਿਰੁੱਧ ਸੰਘਰਸ਼ ਤੇਜ ਕਰਨ ਦੀ ਠਾਣੀ

ਵਿਦਿਆਰਥੀਆਂ ਫਿਲਮ ਨਾਨਕ ਸ਼ਾਹ ਫਕੀਰ ਵਿਰੁੱਧ ਸੰਘਰਸ਼ ਤੇਜ ਕਰਨ ਦੀ ਠਾਣੀ

ਲੁਧਿਆਣਾ (         ) ਅਪ੍ਰੈਲ ੧੧: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦਾ ਮੁੱਦਾ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ।ਨੋਜੁਆਨ ਅਤੇ ਵਿਦਿਆਰਥੀ ਵਰਗ ਵਿੱਚ ਰੋਸ ਹੁਣ ਉੱਗਰ ਰੂਪ ਧਾਰਦਾ ਜਾ ਰਿਹਾ ਹੈ।ਇਸਦੇ ਚੱਲਦਿਆਂ ਵਿਦਿਆਰਥੀਆਂ ਵਿੱਚ ਵਿਚਾਰ ਚਰਚਾ ਪ੍ਰਬਲ ਹੋ ਚੁੱਕੀ ਹੈ।ਮੰਗਲਵਾਰ ਨੂੰ ਜਿਲ•ਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਸ਼ੇਸ਼ ਵਿਚਾਰ ਚਰਚਾ ਸ਼ੈਸ਼ਨ ਆਯੋਜਿਤ ਹੋਇਆ, ਉਥੇ ਹੀ ਫਿਲਮ ਦੇ ਵਿਰੁੱਧ ਅੱਜ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੀ ਵਿਦਿਆਰਥੀ ਕੌਂਸਲ ਨੇ ਹੱਥਾਂ ਵਿੱਚ ਤਖਤੀਆਂ ਫੜ•ਕੇ ਸ਼ਾਂਤਮਈ ਰੋਸ ਮਾਰਚ ਕੱਢਿਆ।ਖੇਤੀਬਾੜੀ ਯੁਨੀਵਰਸਿਟੀ ਵਿੱਚ ਰੱਖੇ ਸੈਸ਼ਨ ਵਿੱਚ ਹਾਜਰ ਵਿਦਿਆਰਥੀਆਂ ਨੇ ਫਿਲਮ ਦੇ ਵਿਰੁੱਧ ਕਾਰਵਾਈ ਤੇਜ਼ ਕਰਨ ਦੀ ਗੱਲ ਕੀਤੀ।ਇਸ ਦੌਰਾਨ ਸਿੱਖੀ ਪ੍ਰੰਪਰਾਵਾਂ, ਮਰਿਯਾਦਾ ਅਤੇ ਪ੍ਰਚਾਰ ਢੰਗਾਂ ਬਾਰੇ ਹਰਮਨਦੀਪ ਸਿੰਘ ਨੇ ਚਾਨਣਾ ਪਾਇਆ। ਹਰਕੀਰਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਹਰਿੰਦਰ ਸਿੱਕੇ ਵਲੋਂ ਹੁਕਮ ਅਦੂਲੀ ਨੂੰ ਕਰੜੇ ਹੱਥੀਂ ਲਿਆ।ਸ਼ੈਸ਼ਨ ਦੌਰਾਨ ਅਰਸ਼ਦੀਪ ਸਿੰਘ ਨੇ ਫਿਲਮ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੋਣ ਦਾ ਦੋਸ਼ ਮੜਿਆ ਅਤੇ ਨਾਲ ਹੀ ਸਿੱਖ ਮਸਲਿਆਂ ਵਿੱਚ ਅਕਸ਼ੇ ਕੁਮਾਰ ਦੀ ਦਖਲ ਅੰਦਾਜ਼ੀ’ਤੇ ਵੀ ਸਵਾਲ ਚੁੱਕੇ।ਫਿਲਮ ਸਬੰਧਿਤ ਕੰਪਨੀ ਵਾਇਆਕੌਮ ੧੮ ਮੁਕੇਸ਼ ਅੰਬਾਨੀ ਦੀ ਕੰਪਨੀ ਹੈ।ਇੱਥੇ ਜਿਕਰ ਕਰਨਾ ਬਣਦਾ ਹੈ ਕਿ ਮੁਕੇਸ਼ ਅੰਬਾਨੀ ਅਤੇ ਅਕਸ਼ੇ ਕੁਮਾਰ ਦੋਹਾਂ ਵਿਅਕਤੀਆਂ ਦੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਲੇ ਸੰਬੰਧ ਹਨ। ਨਾਲ ਹੀ ਵਿਦਿਆਰਥੀਆਂ ਨੇ ਭਾਰਤੀ ਸਰਵ-ਉੱਚ ਅਦਾਲਤ ਦੇ ਫੇਸਲੇ ਬਾਰੇ ਨਾ-ਖੁਸ਼ੀ ਜਾਹਿਰ ਕਰਦਿਆਂ ਹੁਣ ਅਕਾਲ ਤਖਤ ਵੱਲੋ ਦਾਖਿਲ ਹੋਣ ਜਾ ਰਹੀ ਰਿਵਿਊ ਪਟੀਸ਼ਨ’ਤੇ ਟੇਕ ਰੱਖੀ ਹੈ।
Scroll To Top