Home / featured / ਸੁਪਰੀਮ ਕੋਰਟ ਨੇ ਪੁੱਛਿਆ ਆਧਾਰ ਨਾਲ ਮਨੀ ਲਾਂਡਰਿੰਗ ‘ਤੇ ਰੋਕ ਕਿਵੇਂ?
ਸੁਪਰੀਮ ਕੋਰਟ ਨੇ ਪੁੱਛਿਆ ਆਧਾਰ ਨਾਲ ਮਨੀ ਲਾਂਡਰਿੰਗ ‘ਤੇ ਰੋਕ ਕਿਵੇਂ?

ਸੁਪਰੀਮ ਕੋਰਟ ਨੇ ਪੁੱਛਿਆ ਆਧਾਰ ਨਾਲ ਮਨੀ ਲਾਂਡਰਿੰਗ ‘ਤੇ ਰੋਕ ਕਿਵੇਂ?

ਨਵੀਂ ਦਿੱਲੀ— ਆਧਾਰ ਦੀ ਜਾਇਜ਼ਤਾ ‘ਤੇ ਸੁਣਵਾਈ ਕਰ ਰਹੀ ਚੀਫ ਜਸਟਿਸ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਆਧਾਰ ਨਾਲ ਮਨੀ ਲਾਂਡਰਿੰਗ ‘ਤੇ ਰੋਕ ਕਿਵੇਂ ਲੱਗ ਸਕਦੀ ਹੈ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਆਧਾਰ ਨੂੰ ਪੈਨ ਕਾਰਡ ਨਾਲ ਜੋੜਨ ਤੋਂ ਬਾਅਦ ਸਰਕਾਰ ਨੂੰ 33 ਹਜ਼ਾਰ ਕਰੋੜ ਦੀ ਅਜਿਹੀ ਰਕਮ ਬਾਰੇ ਪਤਾ ਲੱਗਾ ਹੈ ਜਿਸ ਬਾਰੇ ਕੋਈ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ ਸੀ।
ਅਜੇ ਇਹ ਵਿਵਸਥਾ ਸਵੈ-ਇੱਛੁਕ ਹੈ, ਜੇਕਰ ਇਸ ਨੂੰ ਜ਼ਰੂਰੀ ਬਣਾ ਦਿੱਤਾ ਜਾਵੇ ਤਾਂ ਇਸ ਦੇ ਤਹਿਤ ਹੋਰ ਜ਼ਿਆਦਾ ਰਕਮ ਬਾਰੇ ਪਤਾ ਲੱਗੇਗਾ। ਸਰਕਾਰ ਵਲੋਂ ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਆਧਾਰ ਨੂੰ ਬੈਂਕ ਖਾਤੇ, ਪੈਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਜੋੜਨ ਤੋਂ ਬਾਅਦ ਮਨੀ ਲਾਂਡਰਿੰਗ ‘ਤੇ ਰੋਕ ਲੱਗ ਸਕੇਗੀ। 2013 ਤੋਂ ਬਾਅਦ ਮਨੀ ਲਾਂਡਰਿੰਗ ਐਕਟ ਕਾਫੀ ਤਾਕਤਵਰ ਬਣ ਚੁੱਕਾ ਹੈ। ਹੁਣ ਕਾਰਵਾਈ ਕਰਨਾ ਪ੍ਰਭਾਵੀ ਹੋ ਰਿਹਾ ਹੈ।

Scroll To Top