Home / featured / ਅਫਗਾਨ ਜ਼ਿਲੇ ‘ਤੇ ਤਾਲਿਬਾਨੀ ਹਮਲਾ, 18 ਮਰੇ
ਅਫਗਾਨ ਜ਼ਿਲੇ ‘ਤੇ ਤਾਲਿਬਾਨੀ ਹਮਲਾ, 18 ਮਰੇ

ਅਫਗਾਨ ਜ਼ਿਲੇ ‘ਤੇ ਤਾਲਿਬਾਨੀ ਹਮਲਾ, 18 ਮਰੇ

ਕਾਬੁਲ — ਅਫਗਾਨਿਸਤਾਨ ਇਕ ਵਾਰੀ ਫਿਰ ਤਾਲਿਬਾਨ ਹਮਲੇ ਨਾਲ ਹਿੱਲ ਗਿਆ ਹੈ। ਸੂਤਰਾਂ ਮੁਤਾਬਕ ਅਫਗਾਨ ਜ਼ਿਲਾ ਕੰਪਲੈਕਸ ‘ਤੇ ਹੋਏ ਤਾਲਿਬਾਨੀ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਮੱਧ ਅਫਗਾਨਿਸਤਾਨ ਵਿਚ ਸਥਿਤ ਇਕ ਸਰਕਾਰੀ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਤਿੰਨ ਜ਼ਿਲਾ ਅਧਿਕਾਰੀ ਅਤੇ 15 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ। ਗਜਨੀ ਸੂਬੇ ਵਿਚ ਡਿਪਟੀ ਚੀਫ ਪੁਲਸ ਅਫਸਰ ਰਮਜ਼ਾਨ ਅਲੀ ਮੋਸੇਨੀ ਨੇ ਕਿਹਾ,”ਅੱਤਵਾਦੀਆਂ ਨੇ ਕੱਲ ਰਾਤ ਖੁਜਾ ਓਮਰੀ ਜ਼ਿਲਾ ਕੰਪਲੈਕਸ ‘ਤੇ ਹਮਲਾ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਉਨ੍ਹਾਂ ਵਿਚਕਾਰ ਮੁਕਾਬਲਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ 25 ਤਾਲਿਬਾਨੀ ਅੱਤਵਾਦੀ ਵੀ ਮਾਰੇ ਗਏ।

Scroll To Top