Home / featured / ਅਕਾਊਂਟ ਬੰਦ ਕਰਨ ਵਾਲੇ ਫੇਸਬੁੱਕ ਯੂਜ਼ਰਸ ਦੀ ਗਿਣਤੀ ‘ਚ ਕੋਈ ਖਾਸ ਵਾਧਾ ਨਹੀਂ : ਜ਼ੁਕਰਬਰਗ
ਅਕਾਊਂਟ ਬੰਦ ਕਰਨ ਵਾਲੇ ਫੇਸਬੁੱਕ ਯੂਜ਼ਰਸ ਦੀ ਗਿਣਤੀ ‘ਚ ਕੋਈ ਖਾਸ ਵਾਧਾ ਨਹੀਂ : ਜ਼ੁਕਰਬਰਗ

ਅਕਾਊਂਟ ਬੰਦ ਕਰਨ ਵਾਲੇ ਫੇਸਬੁੱਕ ਯੂਜ਼ਰਸ ਦੀ ਗਿਣਤੀ ‘ਚ ਕੋਈ ਖਾਸ ਵਾਧਾ ਨਹੀਂ : ਜ਼ੁਕਰਬਰਗ

ਵਾਸ਼ਿੰਗਟਨ— ਫੇਸਬੁੱਕ ਦੇ 8.7 ਕਰੋੜ ਤੋਂ ਵਧ ਦੇ ਯੂਜ਼ਰਸ ਦੇ ਨਿੱਜੀ ਡਾਟਾ ਨਾਲ ਛੇੜਛਾੜ ਕਰਨ ਵਾਲੇ ਕੈਂਬ੍ਰਿਜ ਐਨਾਲਿਟਿਕਾ ਮਾਮਲੇ ਦੇ ਬਾਵਜੂਦ ਲੋਕਾਂ ਨੇ ਆਪਣਾ ਖਾਤਾ ਬੰਦ ਕਰਨ ‘ਚ ਜ਼ਿਆਦਾ ਰੂਚੀ ਨਹੀਂ ਦਿਖਾਈ ਹੈ। ਫੇਸਬੁੱਕ ਦੇ ਸੰਸਥਾਪਕ ਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਾਂਗਰਸ ‘ਚ ਦੋ ਦਿਨ ਦੀ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਸਵੀਕਾਰ ਕੀਤੀ।
ਜਦੋਂ ਕਾਂਗਰਸ ਦੀ ਮੈਂਬਰ ਡਾਨਾ ਲੁਈਸ ਡਿਗੇਟ ਨੇ ਕਿਹਾ ਕਿ ਕੈਂਬ੍ਰਿਜ ਐਨਾਲਿਟਿਕਾ ਨੂੰ ਲੈ ਕੇ ਖੁਲਾਸੇ ਤੋਂ ਬਾਅਦ ਫੇਸਬੁੱਕ ਨੇ ਉਸ ਦੇ ਅਕਾਊਂਟ ਬੰਦ ਕਰਨ ਵਾਲੇ ਯੂਜ਼ਰਸ ਦੀ ਗਿਣਤੀ ‘ਚ ਕੋਈ ਜ਼ਿਆਦਾ ਵਾਧਾ ਮਹਿਸੂਸ ਨਹੀਂ ਕੀਤਾ ਹੈ, ਤਾਂ ਉਨ੍ਹਾਂ ਕਿਹਾ, ”ਹਾਂ।” ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਐਪ ਦੀ ਸ਼ੁਰੂਆਤ ‘ਚ ਫੇਸਬੁੱਕ ਅਜਿਹਾ ਟੂਲ ਲਿਆਉਣ ਵਾਲਾ ਹੈ ਜੋ ਸਿੱਧਾ ‘ਸੈਟਿੰਗ’ ‘ਚ ਲੈ ਜਾਵੇਗਾ ਤੇ ਲੋਕਾਂ ਨੂੰ ਚੁਣਨ ਦਾ ਮੌਕਾ ਦੇਵੇਗਾ ਕਿ ਉਹ ਸੈਟਿੰਗ ਨੂੰ ਕਿਵੇ ਰੱਖਣਾ ਚਾਹੁੰਦੇ ਹਨ।

Scroll To Top