Home / featured / ਵਟਸਐਪ ‘ਤੇ ਵਾਇਰਲ ਹੋਣ ਵਾਲੇ ਸੰਦੇਸ਼ਾਂ ‘ਤੇ ਲੱਗੇਗੀ ਰੋਕ, ਵਰਤੋ ਸਾਵਧਾਨੀ
ਵਟਸਐਪ ‘ਤੇ ਵਾਇਰਲ ਹੋਣ ਵਾਲੇ ਸੰਦੇਸ਼ਾਂ ‘ਤੇ ਲੱਗੇਗੀ ਰੋਕ, ਵਰਤੋ ਸਾਵਧਾਨੀ

ਵਟਸਐਪ ‘ਤੇ ਵਾਇਰਲ ਹੋਣ ਵਾਲੇ ਸੰਦੇਸ਼ਾਂ ‘ਤੇ ਲੱਗੇਗੀ ਰੋਕ, ਵਰਤੋ ਸਾਵਧਾਨੀ

ਸੋਸ਼ਲ ਮੀਡੀਆ ਦੀ ਦੁਨੀਆ ‘ਚ ਨਵੀਂ ਚੁਣੌਤੀ ਸਾਬਤ ਹੋ ਰਹੀਆਂ ਫਰਜ਼ੀ ਖਬਰਾਂ ਅਤੇ ਅਫਵਾਹਾਂ ਨੂੰ ਰੋਕਣ ਲਈ ਵਟਸਐਪ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਨਵੇਂ ਫੀਚਰ ਰਾਹੀਂ ਅਫਵਾਹਾਂ ਜਾਂ ਵਾਇਰਲ ਹੋਣ ਵਾਲੇ ਸੰਦੇਸ਼ਾਂ ‘ਤੇ ਲਗਾਮ ਲਗਾਈ ਜਾ ਸਕੇਗੀ। ਇਸ ਨਵੇਂ ਫੀਚਰ ਰਾਹੀਂ ਜੇਕਰ ਕੋਈ ਸੰਦੇਸ਼ ਜਾਂ ਲਿੰਕ 25 ਵਾਰ ਤੋਂ ਜ਼ਿਆਦਾ ਫਾਰਵਰਡ ਹੋਇਆ ਹੈ ਤਾਂ ਯੂਜ਼ਰਸ ਨੂੰ ਇਸ ਤੋਂ ਜਾਣੂ ਕਰਵਾ ਦੇਵੇਗਾ। ਇਹ ਨਵਾਂ ਫੀਚਰ ਵਟਸਐਪ ਰਾਹੀਂ ਨਾ ਸਿਰਫ ਅਫਵਾਹਾਂ ਫੈਲਣ ਤੋਂ ਰੋਕੇਗਾ ਸਗੋਂ ਤੁਹਾਡੇ ਮੋਬਾਇਲ ਫੋਨ ਦੇ ਡਾਟਾ ਨੂੰ ਵੀ ਸਾਈਬਰ ਚੋਰਾਂ ਤੋਂ ਸੁਰੱਖਿਅਤ ਰੱਖਣ ‘ਚ ਮਦਦਗਾਰ ਸਾਬਤ ਹੋਵੇਗਾ।
ਫੀਚਰ ਦੇ ਤਹਿਤ ਜਿਵੇਂ ਹੀ ਕੋਈ ਸੰਦੇਸ਼ ਆਏਗਾ ਤਾਂ ਸੰਦੇਸ਼ ਦੇ ਸਭ ਤੋਂ ਉੱਪਰ ਭੇਜਣ ਵਾਲੇ ਦੇ ਨਾਂ ਦੇ ਨਾਲ ‘ਫਾਰਵਰਡ ਮੈਨੀ ਟਾਈਮਸ’ (ਕਈ ਵਾਰ ਫਾਰਵਰਡ ਹੋਇਆ) ਲਿਖਿਆ ਆ ਜਾਵੇਗਾ। ਇਹ ਹੀ ਨਹੀਂ ਜੇਕਰ ਤੁਸੀਂ ਕਿਸੇ ਅਜਿਹੇ ਸ਼ੱਕੀ ਸੰਦੇਸ਼ ਨੂੰ ਫਾਰਵਰਡ ਕਰਨਾ ਚਾਹੋਗੇ ਤਾਂ ਵੀ ਇਹ ਚਿਤਾਵਨੀ ਦੇਵੇਗਾ। ਜਿਵੇਂ ਹੀ ਤੁਸੀਂ ਸੰਦੇਸ਼ ਨੂੰ ਅੱਗੇ ਭੇਜਣਾ ਚਾਹੋਗੇ ਤਾਂ ਉਸ ‘ਤੇ ਲਿਖਿਆ ਆਏਗਾ ਕਿ ਜੋ ਸੰਦੇਸ਼ ਤੁਸੀਂ ਭੇਜਣ ਜਾ ਰਹੇ ਹੋ ਉਹ ਕਈ ਵਾਰ ਫਾਰਵਰਡ ਕੀਤਾ ਜਾ ਚੁੱਕਾ ਹੈ। ਹਾਲਾਂਕਿ ਕੰਪਨੀ ਦੀ ਫਿਲਹਾਲ ਅਜਿਹੀ ਕੋਈ ਤਿਆਰੀ ਨਹੀਂ ਹੈ ਜਿਸ ਨਾਲ ਉਹ ਕਈ ਵਾਰ ਭੇਜੇ ਜਾਣ ਵਾਲੇ ਸੰਦੇਸ਼ਾਂ ਨੂੰ ਬਲਾਕ ਕਰ ਦੇਵੇ।

Scroll To Top