Home / ਪੰਜਾਬ / ਗ੍ਰਾਮ ਪੰਚਾਇਤਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ-ਅਵਤਾਰ ਸਿੰਘ ਭੁੱਲਰ
ਗ੍ਰਾਮ ਪੰਚਾਇਤਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ-ਅਵਤਾਰ ਸਿੰਘ ਭੁੱਲਰ

ਗ੍ਰਾਮ ਪੰਚਾਇਤਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ-ਅਵਤਾਰ ਸਿੰਘ ਭੁੱਲਰ

ਕਪੂਰਥਲਾ, 12 ਮਈ :
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਬਲਾਕ ਕਪੂਰਥਲਾ, ਢਿਲਵਾਂ ਅਤੇ ਨਡਾਲਾ  ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸ. ਭੁੱਲਰ ਨੇ ਬਲਾਕ ਕਪੂਰਥਲਾ ਦੇ ਪਿੰਡ ਅਡਨਾਵਾਲੀ, ਖੀਰਾਂਵਾਲੀ ਅਤੇ ਨੂਰਪੁਰ ਖੀਰਾਂਵਾਲੀ, ਬਲਾਕ ਢਿਲਵਾਂ ਦੇ ਪਿੰਡ ਮਹਿਦਵਾਲ, ਖਾਨਪੁਰ, ਰੱਤੜਾ, ਫੱਤੂ ਚੱਕ ਤੇ ਬੁਤਾਲਾ ਅਤੇ ਬਲਾਕ ਨਡਾਲਾ ਦੇ ਪਿੰਡ ਦਾਊਦਪੁਰ, ਰਾਏਪੁਰ ਅਰਾਈਆਂ ਅਤੇ ਬਹਿਲੋਲਪੁਰ ਵਿਖੇ ਖੇਡ ਮੈਦਾਨ, ਫਾਰਮ ਪੌਂਡ ਦੀ ਉਸਾਰੀ, ਮੱਛੀ ਪਾਲਣ ਲਈ ਛੱਪੜਾਂ, ਡੇਰੇ-ਢਾਣੀਆਂ ਦੇ ਰਸਤੇ ਪੱਕੇ ਕਰਨ, ਬੂਟਾ ਲਗਾਉਣ ਅਤੇ ਸਾਂਭ-ਸੰਭਾਲ, ਸੜਕਾਂ ਦੇ ਬਰਮਾਂ ਦੀ ਸਾਂਭ-ਸੰਭਾਲ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ•ਾਂ ਮੌਕੇ ‘ਤੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਗ੍ਰਾਮ ਪੰਚਾਇਤਾਂ ਵਿਚ ਮਗਨਰੇਗਾ ਦੇ ਕੰਮ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ ਕਰਵਾਏ ਜਾਣ ਅਤੇ ਸਮੇਂ-ਸਮੇਂ ‘ਤੇ ਕੰਮਾਂ ਦਾ ਨਿਰੀਖਣ ਕਰਕੇ ਕੰਮਾਂ ਦੀ ਕੁਆਲਿਟੀ ਦੀ ਜਾਂਚ ਕੀਤੀ ਜਾਵੇ।
ਸ. ਭੁੱਲਰ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਸਾਲ 2018-19 ਦੌਰਾਨ ਗ੍ਰਾਮ ਪੰਚਾਇਤਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਚਾਲੂ ਵਿੱਤੀ ਵਰ•ੇ ਦੌਰਾਨ ਜ਼ਿਲ•ੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਵਿਚ ਪਾਰਕ ਅਤੇ ਖੇਡ ਮੈਦਾਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਡੇਰੇ-ਢਾਣੀਆਂਦੇ ਰਸਤੇ ਪੱਕੇ ਕੀਤੇ ਜਾਣਗੇ। ਉਨ•ਾਂ ਇਹ ਵੀ ਦੱਸਿਆ ਕਿ ਗ੍ਰਾਮ ਪੰਚਾਇਤਾਂ ਵਿਚ ਬਰਸਾਤੀ ਸੀਜ਼ਨ ਦੌਰਾਨ 3 ਲੱਖ ਬੂਟੇ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਮਗਨਰੇਗਾ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਦੀ ਕੁਆਲਿਟੀ ਬਰਕਰਾਰ ਰੱਖਣ ਲਈ ਭਵਿੱਖ ਵਿਚ ਵੀ ਇਸ ਤਰ•ਾਂ ਦੀਆਂ ਚੈਕਿੰਗਾਂ ਕੀਤੀਆਂ ਜਾਣਗੀਆਂ।  ਇਸ ਮੌਕੇ ਬੀ. ਡੀ. ਪੀ. ਓ ਨਡਾਲਾ ਸ੍ਰੀ ਸਤੀਸ਼ ਕੁਮਾਰ, ਆਈ. ਟੀ ਮੈਨੇਜਰ (ਨ) ਰਾਜੇਸ਼ ਰਾਏ, ਏ. ਪੀ. ਓ ਬਲਾਕ ਢਿਲਵਾਂ ਸ੍ਰੀ ਵਿਸ਼ਾਲ ਅਰੋੜਾ, ਏ. ਪੀ. ਓ ਬਲਾਕ ਨਡਾਲਾ ਸ੍ਰੀਮਤੀ ਸੋਨੀਆ, ਟੀ. ਏ ਬਲਾਕ ਕਪੂਰਥਲਾ ਸ੍ਰੀ ਅਨੀ ਸਿੰਗਲਾ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਗ੍ਰਾਮ ਰੁਜ਼ਗਾਰ ਸੇਵਕ ਅਤੇ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
ਕੈਪਸ਼ਨਾਂ :

Scroll To Top