Home / ਪੰਜਾਬ / ਕਾਂਗਰਸ ਪਾਰਟੀ ‘ਚ ਹਰ ਵਿਅਕਤੀ ਨੂੰ ਮਿਲੇਗਾ ਬਣਦਾ ਮਾਣ-ਸਤਿਕਾਰ- ਸ਼ੇਰੋਵਾਲੀਆਂ
ਕਾਂਗਰਸ ਪਾਰਟੀ ‘ਚ ਹਰ ਵਿਅਕਤੀ ਨੂੰ ਮਿਲੇਗਾ ਬਣਦਾ ਮਾਣ-ਸਤਿਕਾਰ- ਸ਼ੇਰੋਵਾਲੀਆਂ

ਕਾਂਗਰਸ ਪਾਰਟੀ ‘ਚ ਹਰ ਵਿਅਕਤੀ ਨੂੰ ਮਿਲੇਗਾ ਬਣਦਾ ਮਾਣ-ਸਤਿਕਾਰ- ਸ਼ੇਰੋਵਾਲੀਆਂ

ਸ਼ਾਹਕੋਟ/ਮਲਸੀਆਂ, 12 ਮਈ (ਏ.ਐੱਸ. ਅਰੋੜਾ) ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਸ਼੍ਰੌਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦ ਪੰਜਾਬ ਕ੍ਰਿਸ਼ਚਨ ਮੂਵਮੈਂਟ ਬੋਰਡ ਦੇ ਸੂਬਾ ਕਮੇਟੀ ਮੈਂਬਰ ਡਾ. ਵਿਲੀਅਮ ਜੌਹਨ ਸੀਨੀਅਰ ਅਕਾਲੀ ਆਗੂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਜਿਮਨੀ ਚੋਣ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਉਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਜੀ ਆਇਆ ਆਖਿਆ। ਇਸ ਮੌਕੇ ਉਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ, ਰਵਿੰਦਰ ਸਿੰਘ ਟੁਰਨਾ, ਸੁਖਦੀਪ ਸਿੰਘ ਸੋਨੂੰ ਪੀ.ਏ. ਸ਼ੇਰੋਵਾਲੀਆਂ ਆਦਿ ਵੀ ਮੌਜੂਦ ਸਨ। ਇਸ ਮੌਕੇ ਸ਼ੇਰੋਵਾਲੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਸੂਬੇ ਦਾ ਹਰ ਵਰਗ ਖੁਸ਼ ਹੈ ਅਤੇ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ‘ਚ ਲੋਕ ਅਕਾਲੀ ਦਲ ਅਤੇ ‘ਆਪ’ ਨੂੰ ਮੁੰਹ ਨਹੀਂ ਲਗਾਉਣਗੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਹਰ ਵਿਅਕਤੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਕਾਂਗਰਸ ‘ਚ ਸ਼ਾਮਲ ਹੋਏ ਡਾ. ਵਿਲੀਅਮ ਜੌਹਨ ਨੇ ਕਿਹਾ ਕਿ ਉਹ ਅਕਾਲੀ ਦਲ (ਬ) ਦੀਆਂ ਲੋਕ ਵਿਰੋਧੀ ਨੀਤੀਆ ਤੋਂ ਦੁੱਖੀ ਹੋ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਚਨ ਮੂਵਮੈਂਟ ਪੰਜਾਬ ਦੇ ਪ੍ਰਧਾਨ ਹਮੀਦ ਮਸੀਹ, ਸਨਾਵਰ ਮਸੀਹ ਭੱਟੀ ਯੂਥ ਪ੍ਰਧਾਨ ਪੰਜਾਬ ਕ੍ਰਿਸਚਨ ਮੂਵਮੈਂਟ, ਇਲੀਆਸ ਮਸੀਹ, ਫੈਰਸ ਮਸੀਹ, ਸਾਦਿਕ ਮਸੀਹ, ਅਨਵਰ ਮਸੀਹ, ਰਾਜੂ, ਰਾਹੁਲ ਜੌਨ, ਮੁਨਵਰ ਮਸੀਹ, ਅਲਿਆਸ਼ ਮਸੀਹ ਪ੍ਰਤਾਪਪੁਰਾ, ਗੁਲਜ਼ਾਰ ਮਸੀਹ, ਰਫੀਕ ਮਸੀਹ ਆਦਿ ਹਾਜ਼ਰ ਸਨ।

Scroll To Top