Home / ਪੰਜਾਬ / ਤੇਜ਼ ਬਰਸਾਤ ਅਤੇ ਝੱਖੜ ਨੇ ਵਿਖਾਇਆ ਆਪਣਾ ਰੰਗ, ਦਿਨ ਸਮੇਂ ਹੋਈ ਰਾਤ
ਤੇਜ਼ ਬਰਸਾਤ ਅਤੇ ਝੱਖੜ ਨੇ ਵਿਖਾਇਆ ਆਪਣਾ ਰੰਗ, ਦਿਨ ਸਮੇਂ ਹੋਈ ਰਾਤ

ਤੇਜ਼ ਬਰਸਾਤ ਅਤੇ ਝੱਖੜ ਨੇ ਵਿਖਾਇਆ ਆਪਣਾ ਰੰਗ, ਦਿਨ ਸਮੇਂ ਹੋਈ ਰਾਤ

ਸ਼ਾਹਕੋਟ/ਮਲਸੀਆਂ, 12 ਮਈ (ਏ.ਐੱਸ. ਅਰੋੜਾ) ਸ਼ਨੀਵਾਰ ਬਾਅਦ ਦੁਪਹਿਰ ਅਚਾਨਕ ਮੌਸਮ ਵਿੱਚ ਆਈ ਤਬਦੀਲ ਅਤੇ ਤੇਜ਼ ਝੱਖੜ ਤੇ ਤੁਫਾਨ ਕਾਰਨ ਜਿਥੇ ਇਲਾਕਾ ਬੁਰੀ ਤਰ•ਾਂ ਨਾਲ ਪ੍ਰਭਾਵਿਤ ਹੋ ਗਿਆ, ਉਥੇ ਹੀ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਵੀ ਸਮਾਚਾਰ ਮਿਲਿਆ ਹੈ। ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨੇ ਦੁਪਹਿਰ ਕਰੀਬ 2 ਵਜੇ ਚਿੱਟੇ ਦਿਨ ਨੂੰ ਹਨੇਰੇ ਵਿੱਚ ਬਦਲ ਦਿੱਤਾ ਅਤੇ ਮੀਂਹ ਦੇ ਨਾਲ-ਨਾਲ ਤੇਜ਼ ਝੱਖੜ ਤੇ ਹਨੇਰੀ ਨਾਲ ਜਗਾ-ਜਗਾ ਰੁੱਖ ਅਤੇ ਟਾਹਨੇ ਸੁੱਟ ਦਿੱਤੇ, ਜਿਸ ਕਾਰਨ ਕਈ ਜਗਾ ਬਿਜਲੀ ਦੇ ਖੰਭੇ ਵੀ ਟੁੱਟ ਗਏ। ਬਿਜਲੀ ਦੀਆਂ ਤਾਰਾਂ ਉਪਰ ਟਾਹਨੇ ਡਿੱਗਣ ਕਾਰਨ ਬਿਜਲੀ ਵੀ ਬੰਦ ਹੋ ਗਈ ਤੇ ਕਈ ਜਗਾ ਰਸਤਿਆ ਵਿੱਚ ਟਾਹਣੇ ਡਿੱਗਣ ਕਾਰਨ ਆਵਾਜ਼ਾਈ ਵੀ ਪ੍ਰਭਾਵਿਤ ਹੋਈ। ਇਸ ਤੂਫਾਨ ਦੌਰਾਨ ਵਾਹਨ ਚਾਲਕਾਂ ਨੇ ਆਪਣੇ-ਆਪਣੇ ਵਾਹਨ ਸੜਕਾਂ ‘ਤੇ ਖੜੇ ਕਰ ਲਏ। ਮਲਸੀਆਂ ਨਜ਼ਦੀਕ ਪਿੰਡ ਮੱਲੀਵਾਲ ਵਿਖੇ ਮਲਸੀਆਂ-ਲੋਹੀਆਂ ਰੋਡ ‘ਤੇ ਟਾਹਣੇ ਡਿੱਗਣ ਕਾਰਨ ਟ੍ਰੈਫਿਕ ਜਾਮ ਹੋਇਆ ਰਿਹਾ। ਇਸ ਤੋਂ ਇਲਾਵਾ ਮਲਸੀਆਂ ਦੇ ਬਾਹਰਵਾਰ ਅਤੇ ਰੇਲਵੇ ਫਾਟਕ ਦੇ ਫਲਾਈਓਵਰ ਕੋਲ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਕਿ ਸੜਕਾਂ ਵਿੱਚ ਡੂੰਘੇ-ਡੂੰਘੇ ਟੋਏ ਪਏ ਹੋਏ ਹਨ। ਇਸ ਤੇਜ਼ ਬਾਰਸ਼ ਅਤੇ ਤੂਫਾਨ ਨੇ ਇਲਾਕੇ ਵਿੱਚ ਖਰਬੂਜੇ ਤੇ ਹਦਵਾਣੇ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਕਿਸਾਨਾਂ ਦੀ ਕਈ ਏਕਤ ਫਸਲ ਵੀ ਤਬਾਹ ਹੋ ਗਈ। ਇਸ ਤੋਂ ਇਲਾਵਾ ਬਾਅਦ ਦੁਪਹਿਰ ਮਲਸੀਆਂ ‘ਚ ਵੀ ਮੌਸਮ ਦੀ ਖਰਾਬੀ ਕਾਰਨ ਡੱਬਰੀ ਰੋਡ ਮਲਸੀਆਂ ਵਿਖੇ ਇੱਕ ਸੈਲਰ ਦੀ 240 ਫੁੱਟ ਲੰਬੀ ਕੰਧ ਹਵਾ ਦੇ ਤੇਜ਼ ਵਹਾਅ ਕਾਰਨ ਡਿੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਰ ਦੇ ਮਾਲਕ ਅਭੈ ਗੁਪਤਾ ਨੇ ਦੱਸਿਆ ਕਿ ਉਨਾਂ ਦਾ ਡੱਬਰੀ ਰੋਡ ਮਲਸੀਆਂ ਵਿਖੇ ਐਸ.ਏ. ਐਗਰੋ ਇੰਡਸਟਰੀਜ਼ (ਰਾਈਸ ਸੈਲਰ) ਹੈ, ਜਿਸ ਵਿੱਚ ਉਨਾਂ ਨੇ ਪੱਕੇ ਬੀਮ ਪਵਾ ਕੇ 240 ਫੁੱਟ ਲੰਬੀ ਕੰਧ ਬਣਵਾਈ ਸੀ, ਜਿਸ ਉੱਪਰ ਲੋਹੇ ਦੀ ਮਜਬੂਤ ਗਰਿੱਲ ਵੀ ਲੱਗੀ ਹੋਈ ਸੀ, ਪਰ ਅੱਜ ਬਾਅਦ ਦੁਪਹਿਰ ਅਜੇ ਤੇਜ਼ ਝੱਖੜ ਅਤੇ ਮੀਂਹ ਕਾਰਨ ਉਨਾਂ ਦੇ ਸੈਲਰ ਦੀ ਸਾਰੀ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਉਨਾਂ ਦਾ ਭਾਰੀ ਨੁਕਸਾਨ ਹੋਇਆ ਹੈ।

Scroll To Top