Home / featured / ਸਬੁੱਕ ਨੇ ਭਾਰਤੀ ਨੇਤਾਵਾਂ ਲਈ ਬਣਾਈ ਸਕਿਓਰਿਟੀ ਹਾਟਲਾਈਨ ਈਮੇਲ
ਸਬੁੱਕ ਨੇ ਭਾਰਤੀ ਨੇਤਾਵਾਂ ਲਈ ਬਣਾਈ ਸਕਿਓਰਿਟੀ ਹਾਟਲਾਈਨ ਈਮੇਲ

ਸਬੁੱਕ ਨੇ ਭਾਰਤੀ ਨੇਤਾਵਾਂ ਲਈ ਬਣਾਈ ਸਕਿਓਰਿਟੀ ਹਾਟਲਾਈਨ ਈਮੇਲ

ਨਵੀਂ ਦਿੱਲੀ – ਫੇਸਬੁੱਕ ਨੇ ਭਾਰਤ ਲਈ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਨੇਤਾਵਾਂ ਤੇ ਸਿਆਸੀ ਪਾਰਟੀਆਂ ਲਈ ‘ਸਾਈਬਰ ਥ੍ਰੈੱਟ ਕ੍ਰਾਈਸਿਸ’ ਈਮੇਲ ਹਾਟਲਾਈਨ ਲਿਆਉਣ ਜਾ ਰਿਹਾ ਹੈ। ਯੂਜ਼ਰਸ ਦੇ ਪ੍ਰਾਈਵੇਟ ਡਾਟਾ ਲੀਕ ਤੋਂ ਬਾਅਦ ਵਿਵਾਦਾਂ ਵਿਚ ਆਈ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਉਹ ਭਾਰਤ ਲਈ ਇਕ ‘ਇਲੈਕਸ਼ਨ ਇੰਟੈਗਰਿਟੀ’ ਮਾਈਕ੍ਰੋਸਾਫਟ ‘ਤੇ ਵੀ ਕੰਮ ਕਰ ਰਹੀ ਹੈ। ਫੇਸਬੁੱਕ ਨੇ ਦੱਸਿਆ ਕਿ ਸਕਿਓਰਿਟੀ ਨਾਲ ਸਬੰਧਤ ਕਿਸੇ ਵੀ ਮਾਮਲੇ ਵਿਚ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਅਤੇ ਆਈ. ਟੀ. ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਅਤੇ ਪ੍ਰਭਾਵਿਤ ਅਕਾਊਂਟ ਇਸ ਨਾਲ ਸਬੰਧਤ ਸ਼ਿਕਾਇਤ ‘ਇੰਡੀਆ ਸਾਈਬਰ ਥੈੱ੍ਰਟਸ ਐੱਫ ਬੀ.ਕਾਮ’ ਉੱਤੇ ਕਰ ਸਕਦੇ ਹਨ। ਇਸ ਗਾਈਡ ਵਿਚ ਬੇਸਿਕ ਸਕਿਓਰਿਟੀ ਦੇ ਤਰੀਕੇ ਵਰਗੇ ਟੂ-ਸਟੈੱਪ ਆਰਥੇਟਿਕੇਸ਼ਨ ਅਤੇ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨ ਵਰਗੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕੰਪਨੀ ਦੇ ਫਾਊਂਡਰ ਮਾਰਕ ਜੁਕਰਬਰਗ ਤੋਂ ਯੂਜ਼ਰ ਪ੍ਰਾਈਵੇਸੀ ਅਤੇ ਚੋਣ ਪ੍ਰਭਾਵਿਤ ਨਹੀਂ ਹੋਣ ਦੇ ਉੱਪਰ ਸਵਾਲ ਉਠਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜਵਾਬ ਕੇਂਦਰ ਸਰਕਾਰ ਨੂੰ ਭੇਜਿਆ ਸੀ। ਕੰਪਨੀ ਨੇ ਇਸਦੇ ਇਕ ਦਿਨ ਬਾਅਦ ਹੀ ਐਲਾਨ ਕੀਤੇ ਹਨ।

Scroll To Top