Home / featured / 3 ਬੰਬ ਧਮਾਕਿਆਂ ਨਾਲ ਦਹਿਲਿਆ ਇੰਡੋਨੇਸ਼ੀਆ
3 ਬੰਬ ਧਮਾਕਿਆਂ ਨਾਲ ਦਹਿਲਿਆ ਇੰਡੋਨੇਸ਼ੀਆ

3 ਬੰਬ ਧਮਾਕਿਆਂ ਨਾਲ ਦਹਿਲਿਆ ਇੰਡੋਨੇਸ਼ੀਆ

ਜਕਾਰਤਾ— ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਬਾਇਆ ‘ਚ 3 ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ‘ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 13 ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਇਨ੍ਹਾਂ ‘ਚੋਂ ਇਕ ਆਤਮਘਾਤੀ ਹਮਲਾ ਸੀ। ਪੁਲਸ ਨੇ ਅੱਜ ਦੱਸਿਆ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ‘ਚ ਇਕ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਇਹ ਸਭ ਤੋਂ ਨਵਾਂ ਮਾਮਲਾ ਹੈ। ਈਸਟ ਜਾਵਾ ਦੇ ਪੁਲਸ ਬੁਲਾਰੇ ਫਰਾਂਸ ਬਰੂੰਗ ਮਨਗੇਰਾ ਨੇ ਦੱਸਿਆ,”ਤਿੰਨ ਚਰਚਾਂ ‘ਤੇ 3 ਹਮਲੇ ਕੀਤੇ ਗਏ।” ਪੁਲਸ ਨੇ ਦੱਸਿਆ ਕਿ ਸਾਰੇ ਧਮਾਕੇ 10-10 ਮਿੰਟਾਂ ਦੇ ਅੰਦਰ ਹੋਏ ਜਦ ਕਿ ਪਹਿਲਾ ਧਮਾਕਾ ਸਵੇਰੇ 7.30 ਵਜੇ ਹੋਇਆ।

Scroll To Top