Home / featured / ਯੇਦੀਯਰੁੱਪਾ ਦੇਖ ਰਹੇ ਹਨ ਸਰਕਾਰ ਡਿੱਗਣ ਦਾ ਸੁਪਨਾ: ਕੁਮਾਰਸੁਆਮੀ
ਯੇਦੀਯਰੁੱਪਾ ਦੇਖ ਰਹੇ ਹਨ ਸਰਕਾਰ ਡਿੱਗਣ ਦਾ ਸੁਪਨਾ: ਕੁਮਾਰਸੁਆਮੀ

ਯੇਦੀਯਰੁੱਪਾ ਦੇਖ ਰਹੇ ਹਨ ਸਰਕਾਰ ਡਿੱਗਣ ਦਾ ਸੁਪਨਾ: ਕੁਮਾਰਸੁਆਮੀ

ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸੁਆਮੀ ਨੇ ਕਿਹਾ ਹੈ ਕਿ ਵਿਰੁੱਧੀ ਧਿਰ ਦੇ ਨੇਤਾ ਬੀ. ਐੱਸ. ਯੇਦੀਯਰੁੱਪਾ ਨੂੰ ਮੰਤਰੀ ਮੰਡਲ ਵਿਸਥਾਰ ‘ਤੇ ਬਿਆਨਬਾਜ਼ੀ ਕਰਨ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਦੇਣਾ ਚਾਹੀਦਾ। ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ਉਹ ਪਹਿਲਾਂ ਇਹ ਜਾਣ ਲੈਣ ਕਿ ਜੰਮੂ ਕਸ਼ਮੀਰ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਗਠਜੋੜ ਸਰਕਾਰ ਦੇ ਮੰਤਰੀ ਮੰਡਲ ਦੇ ਗਠਨ ‘ਚ ਕਿੰਨਾ ਲੰਬਾ ਸਮਾਂ ਲੱਗਾ ਸੀ। ਯੇਦੀਯੁਰੱਪਾ ਸ਼ਾਇਦ ਸਰਕਾਰ ਡਿੱਗਣ ਦਾ ਸੁਪਨਾ ਦੇਖ ਰਹੇ ਹਨ ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਜਨਤਾ ਦਲ (ਸੈਕਿਊਲਰ) ਅਤੇ ਕਾਂਗਰਸ ਦੇ ਵਿਚਕਾਰ ਕੋਈ ਮਤਭੇਦ ਨਹੀਂ ਹੈ। ਮੰਤਰੀ ਮੰਡਲ ਵਿਸਥਾਰ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜਨਤਾ ਦਲ (ਸੈਕਿਊਲਰ) ਦੇ ਰਾਸ਼ਟਰੀ ਪ੍ਰਧਾਨ ਐੱਚ. ਡੀ. ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜਨਤਾ ਦਲ (ਸੈਕਿਊਲਰ) ਦੇ ਰਾਸ਼ਟਰੀ ਪ੍ਰਧਾਨ ਐੱਚ. ਡੀ. ਦੇਵੇਗੌੜਾ ਨਾਲ ਇਸ ‘ਤੇ ਚਰਚਾ ਕੀਤੀ ਜਾਵੇਗੀ।

Scroll To Top