Home / featured / ਰੱਖਿਆ ਸੌਦੇ ‘ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਹੋਵੇ ਕਾਰਵਾਈ : ਰਾਹੁਲ
ਰੱਖਿਆ ਸੌਦੇ ‘ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਹੋਵੇ ਕਾਰਵਾਈ : ਰਾਹੁਲ

ਰੱਖਿਆ ਸੌਦੇ ‘ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਹੋਵੇ ਕਾਰਵਾਈ : ਰਾਹੁਲ

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੌਜੀ ਟਰਾਂਸਪੋਰਟ ਹਵਾਈ ਜਹਾਜ਼ ਏ. ਐੱਨ. 32 ਦੇ ਕਲਪੁਰਜ਼ਿਆਂ ਦੀ ਖਰੀਦ ਵਿਚ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਰਵਾਰ ਬੇਨਤੀ ਕੀਤੀ।
ਰਾਹੁਲ ਨੇ ਟਵੀਟ ਕੀਤਾ ਕਿ ਯੂਕ੍ਰੇਨ ਸਰਕਾਰ ਨੇ ਦੋਸ਼ ਲਾਇਆ ਹੈ ਕਿ ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੂੰ ਏ. ਐੱਨ. 32 ਸੌਦੇ ਵਿਚ ਦੁਬਈ ਰਾਹੀਂ ਕਈ ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ। ਆਪਣੇ ਆਪ ਨੂੰ ਚੌਕੀਦਾਰ ਕਹਿਣ ਵਾਲੇ ਮੋਦੀ ਨੂੰ ਰਾਹੁਲ ਨੇ ਬੇਨਤੀ ਕੀਤੀ ਕਿ ਉਹ ਆਪਣੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ। ਨਾਲ ਹੀ ਰਾਹੁਲ ਨੇ ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਨੂੰ ਵੀ ਪੋਸਟ ਕੀਤਾ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੂੰ ਏ. ਐੱਨ. 32 ਹਵਾਈ ਜਹਾਜ਼ਾਂ ਲਈ ਕਲਪੁਰਜ਼ਿਆਂ ਦੀ ਖਰੀਦ ਸਬੰਧੀ ਸੌਦੇ ਵਿਚ ਦੁਬਈ ਸਥਿਤ ਗਲੋਬਲ ਮਾਰਕੀਟਿੰਗ ਕੰਪਨੀ ਰਾਹੀਂ 17.50 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ।

Scroll To Top