Home / featured / ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ’ ਪ੍ਰਧਾਨ ਮੰਤਰੀ ਦੀ ਰੜਕ ਰਹੀ ਹੈ ਘਾਟ : ਕੇਜਰੀਵਾਲ
ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ’ ਪ੍ਰਧਾਨ ਮੰਤਰੀ ਦੀ ਰੜਕ ਰਹੀ ਹੈ ਘਾਟ : ਕੇਜਰੀਵਾਲ

ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ’ ਪ੍ਰਧਾਨ ਮੰਤਰੀ ਦੀ ਰੜਕ ਰਹੀ ਹੈ ਘਾਟ : ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ ਪ੍ਰਧਾਨ ਮੰਤਰੀ’ ਦੀ ਘਾਟ ਰੜਕ ਰਹੀ ਹੈ। ਕੇਜਰੀਵਾਲ ਨੇ ਡਿੱਗਦੇ ਰੁਪਏ ‘ਤੇ ‘ਵਾਲ ਸਟ੍ਰੀਟ’ ਦਾ ਇਕ ਲੇਖ ਪਾਉਂਦੇ ਹੋਏ ਟਵਿਟਰ ‘ਤੇ ਲਿਖਿਆ, ‘ਲੋਕਾਂ ਨੂੰ ਡਾ. ਮਨਮੋਹਨ ਸਿੰਘ ਵਰਗੇ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕ ਰਹੀ ਹੈ, ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਤਾਂ ਪੜ੍ਹਿਆ-ਲਿਖਿਆ ਹੀ ਹੋਣਾ ਚਾਹੀਦਾ।’
ਜਾਣਕਾਰੀ ਮੁਤਾਬਕ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਹਿਲਾਂ ਵੀ ਮੋਦੀ ਦੀਆਂ ਵਿੱਦਿਅਕ ਯੋਗਤਾਵਾਂ ਅਤੇ ਉਨ੍ਹਾਂ ਦੀ ਡਿਗਰੀ ਦੀ ਪ੍ਰਮਾਣਿਕਤਾ ‘ਤੇ ਸਵਾਲ ਉਠਾ ਚੁੱਕੇ ਹਨ।

Scroll To Top