Home / featured / ਉਦਯੋਗਪਤੀਆਂ ਨੇ ਈ.ਯੂ. ‘ਤੇ ਟੈਕਸ ਲਾਉਣ ਦੇ ਟਰੰਪ ਦੇ ਫੈਸਲੇ ਦਾ ਕੀਤਾ ਵਿਰੋਧ
ਉਦਯੋਗਪਤੀਆਂ ਨੇ ਈ.ਯੂ. ‘ਤੇ ਟੈਕਸ ਲਾਉਣ ਦੇ ਟਰੰਪ ਦੇ ਫੈਸਲੇ ਦਾ ਕੀਤਾ ਵਿਰੋਧ

ਉਦਯੋਗਪਤੀਆਂ ਨੇ ਈ.ਯੂ. ‘ਤੇ ਟੈਕਸ ਲਾਉਣ ਦੇ ਟਰੰਪ ਦੇ ਫੈਸਲੇ ਦਾ ਕੀਤਾ ਵਿਰੋਧ

ਵਾਸ਼ਿੰਗਟਨ— ਅਮਰੀਕੀ ਸੰਸਦ ਮੈਂਬਰਾਂ ਤੇ ਉਦਯੋਗਪਤੀਆਂ ਨੇ ਟਰੰਪ ਪ੍ਰਸ਼ਾਸਨ ਦੇ ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਵਰਗੇ ਮੁੱਖ ਸਹਿਯੋਗੀ ਦੇਸ਼ਾਂ ਤੋਂ ਦਰਾਮਦ ਕੀਤੇ ਸਟੀਲ ‘ਤੇ 25 ਫੀਸਦੀ ਤੇ ਸਟੀਲ ‘ਤੇ 10 ਫੀਸਦੀ ਡਿਊਟੀ ਲਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਕਦਮ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਦੇ ਘਾਤਕ ਨਤੀਜੇ ਹੋਣਗੇ।
ਅਮਰੀਕੀ ਚੈਂਬਰ ਆਫ ਕਾਮਰਸ ਨੇ ਕਿਹਾ ਕਿ ਇਸ ਫੈਸਲੇ ਨਾਲ ਅਮਰੀਕਾ ‘ਚ 26 ਲੱਖ ਰੁਜ਼ਗਾਰਾਂ ਨੂੰ ਖਤਰਾ ਹੈ। ਸੈਨੇਟਰ ਡੈਨ ਸੁਲਿਵਾਨ ਨੇ ਕਿਹਾ ਕਿ ਸਹੀ ਰਣਨੀਤੀ। ਗਲਤ ਟੀਚਾ। ਰਾਸ਼ਟਰਪਤੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਵਾਰ-ਵਾਰ ਸਹੀ ਗੱਲ ਕਹੀ ਹੈ ਕਿ ਚੀਨ ਦੀਆਂ ਇਕਤਰਫਾ ਨੀਤੀਆਂ ਅਮਰੀਕਾ, ਸਾਡੇ ਕਰਮਚਾਰੀਆਂ ਤੇ ਅਮਰੀਕਾ ਦੀ ਅਗਵਾਈ ਵਾਲੀ ਗਲੋਬਲ ਵਪਾਰ ਪ੍ਰਣਾਲੀ ਦੇ ਲਈ ਵੱਡਾ ਖਤਰਾ ਹਨ। ਇਕ ਹੋਰ ਰਿਪਲਿਕਨ ਸੈਨੇਟਰ ਤੇ ਸੈਨੇਟ ਵਿੱਤ ਕਮੇਟੀ ਦੇ ਚੇਅਰਮੈਨ ਓਰਿਲ ਹੈਚ ਨੇ ਕਿਹਾ ਕਿ ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਕੀਤੇ ਸਟੀਲ ਤੇ ਐਲੂਮੀਨੀਅਮ ‘ਤੇ ਨਵਾਂ ਚਾਰਜ ਅਮਰੀਕੀਆਂ ‘ਤੇ ਟੈਕਸ ਵਧਾਉਣ ਜਿਹਾ ਹੋਵੇਗਾ ਤੇ ਇਸ ਦਾ ਗਾਹਕਾਂ, ਨਿਰਮਾਤਾਵਾਂ ਤੇ ਕਰਮਚਾਰੀਆਂ ‘ਤੇ ਬੁਰਾ ਅਸਰ ਪਵੇਗਾ।

Scroll To Top