Home / ਪੰਜਾਬ / ਕਿੰਡਰ ਪਿੱਲਰ ਆਈ ਵੀ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ ਪਾਰਟੀ ਦਾ ਮਜ਼ਾ
ਕਿੰਡਰ ਪਿੱਲਰ ਆਈ ਵੀ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ ਪਾਰਟੀ ਦਾ ਮਜ਼ਾ

ਕਿੰਡਰ ਪਿੱਲਰ ਆਈ ਵੀ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ ਪਾਰਟੀ ਦਾ ਮਜ਼ਾ

ਲੁਧਿਆਣਾ, ੨੩ ਜੂਨ
ਕਿੰਡਰ ਪਿੱਲਰ ਆਈ ਵੀ ਸਕੂਲ, ਬਰੇਵਾਲ ਸਕੂਲ  ਦੇ ਵਿਦਿਆਰਥੀਆਂ ਨੇ ਜੂਨ  ਦੇ ਮਹੀਨੇ ‘ਚ ਚੱਲ ਰਹੀ ਅੰਤਾਂ ਦੀ ਗਰਮੀ ਦੌਰਾਨ ਠੰਢੇ ਪਾਣੀ ‘ਚ  ਸਮਰ ਕੂਲ ਪਾਰਟੀ ਦਾ ਮਜ਼ਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਪਾਣੀ ਦੀਆਂ ਠੰਢੀਆਂ ਫੁਹਾਰਾਂ ਦਾ ਮਜ਼ਾ ਲਿਆ ਬਲਕਿ ਵਿਦਿਆਰਥੀਆਂ ਨੇ ਡੀ.ਜੇ ਦੀਆਂ ਧੁਨਾਂ ਤੇ ਖੂਬ ਡਾਂਸ ਕੀਤਾ ।ਇਸ ਪਾਰਟੀ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਪੜਾਈ ਦੇ  ਬੋਝ ਦੌਰਾਨ ਉਨ•ਾਂ ਨੂੰ ਹੋਰ ਗਤੀਵਿਧੀਆਂ ਨਾਲ ਜੋੜਨਾ ਸੀ ।
ਇਸ ਮੌਕੇ ਤੇ ਸਕੂਲ ਦੇ  ਡਾਇਰੈਕਟਰ ਬਬਿਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਦੱਸਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਗਰਮੀਆਂ  ਦੌਰਾਨ ਗਰਮੀ ਤੋਂ ਬਚਣ, ਸਰੀਰਕ ਸਫ਼ਾਈ ਰੱਖਣ ਅਤੇ ਪਾਣੀ ਦੀ  ਸੰਭਾਲ  ਤਰੀਕੇ ਵੀ ਸਿਖਾਏ ਗਏ ਤਾਂ ਕਿ ਇਹ ਉਪਰਾਲੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਸਕਣ । ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪਾਣੀ ਦੀ ਸੰਭਾਲ ਨਾਲ ਪ੍ਰੇਰਿਤ ਕਰਦੇ ਕਰਦੇ ਪੋਸਟਰ ਵੀ ਬਣਾਏ ਗਏ ਅਤੇ ਵਿਦਿਆਰਥੀਆਂ ਦੇ ਘਰਾਂ ਵਿਚ ਭੇਜੇ ਗਏ ਤਾਂ ਕਿ ਉਨ•ਾਂ ਦੇ ਮਾਪੇ ਇਸ ਉਪਰਾਲੇ ਤੋਂ ਪ੍ਰੇਰਿਤ ਹੋਕੇ ਇਸ ਸਮਾਜਿਕ ਉਪਰਾਲੇ ਲਈ ਅੱਗੇ ਆਉਣ।

Scroll To Top