Home / ਪੰਜਾਬ / ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਪਰਖ ਕੈਂਪ
ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਪਰਖ ਕੈਂਪ

ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਪਰਖ ਕੈਂਪ

ਕਪੂਰਥਲਾ, 22 ਜੂਨ :
ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਲਾਵਟ ਰਹਿਤ ਭੋਜਨ ਪਦਾਰਥਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਸਥਾਨਕ ਜਗਜੀਤ ਪਾਰਕ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਪਰਖ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਬਲਵਿੰਦਰ ਜੀਤ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਕੇ 21 ਸੈਂਪਲਾਂ ਦੀ ਪਰਖ ਕੀਤੀ ਗਈ। ਉਨ•ਾਂ ਦੱਸਿਆ ਕਿ ਇਨ•ਾਂ ਵਿਚੋਂ 10 ਸੈਂਪਲਾਂ ਵਿਚ ਐਸ. ਐਨ. ਐਫ 8.5 ਫੀਸਦੀ ਤੋਂ ਘੱਟ ਪਾਈ ਗਈ ਜਦਕਿ 11 ਸੈਂਪਲਾਂ ਵਿਚ ਫੈਟ 4.5 ਫੀਸਦੀ ਤੋਂ ਘੱਟ ਪਾਈ ਗਈ। ਉਨ•ਾਂ ਦੱਸਿਆ ਕਿ ਇਨ•ਾਂ ਵਿਚੋਂ 13 ਸੈਂਪਲਾਂ ਵਿਚ ਪਾਣੀ ਦੀ ਮਿਕਦਾਰ 5 ਫੀਸਦੀ ਤੋਂ ਵੱਧ ਸੀ। ਉਨ•ਾਂ ਕਿਹਾ ਕਿ ਦੁੱਧ ਇਕ ਸੰਪੂਰਨ ਭੋਜਨ ਹੈ, ਜਿਸ ਵਿਚ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਹੁੰਦੇ ਹਨ। ਉਨ•ਾਂ ਕਿਹਾ ਦੁੱਧ ਹੱਡੀਆਂ ਦੀ ਮਜ਼ਬੂਤੀ ਅਤੇ ਦਿਮਾਗੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ, ਪਰੰਤੂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਮਿਲਾਵਟ ਅਤੇ ਹਾਨੀਕਾਰਕ ਤੱਤਾਂ ਤੋਂ ਰਹਿਤ ਹੋਵੇ। ਉਨ•ਾਂ ਕਿਹਾ ਕਿ ਇਸੇ ਲਈ ਅਜਿਹੇ ਦੁੱਧ ਪਰਖ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਹੀ ਦੁੱਧ ਮੁਹੱਈਆ ਹੋ ਸਕੇ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਸ੍ਰੀ ਸੁਖਵਿੰਦਰ ਕੁਮਾਰ, ਮੋਬਾਈਲ ਵੈਨ ਇੰਚਾਰਜ ਸ੍ਰੀ ਬਲਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :

Scroll To Top