Home / ਪੰਜਾਬ / ਉੱਤਰੀ ਭਾਰਤੀਆਂ ਨੂੰ ਮਰਚੈਂਟ ਨੇਵੀ ਜਾਣ ਲਈ ਪ੍ਰੇਰਿਤ ਕਰਨ ਲਈ ਮੈਰਾਥਨ ਦਾ ਕੀਤਾ ਰਿਹਾ ਹੈ ਆਯੋਜਨ
ਉੱਤਰੀ ਭਾਰਤੀਆਂ ਨੂੰ ਮਰਚੈਂਟ ਨੇਵੀ ਜਾਣ ਲਈ ਪ੍ਰੇਰਿਤ ਕਰਨ ਲਈ ਮੈਰਾਥਨ ਦਾ ਕੀਤਾ ਰਿਹਾ ਹੈ ਆਯੋਜਨ

ਉੱਤਰੀ ਭਾਰਤੀਆਂ ਨੂੰ ਮਰਚੈਂਟ ਨੇਵੀ ਜਾਣ ਲਈ ਪ੍ਰੇਰਿਤ ਕਰਨ ਲਈ ਮੈਰਾਥਨ ਦਾ ਕੀਤਾ ਰਿਹਾ ਹੈ ਆਯੋਜਨ

ਚੰਡੀਗੜ•, 22 ਜੂਨ (     )

ਵਿਸ਼ਵ ਪੱਧਰ ਤੇ 90% ਵਪਾਰ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਅੱਜ ਵਿਸ਼ਵ ਪੱਧਰ ਤੇ ਮਰਚੈਂਟ ਨੇਵੀ ਇਕ ਬਿਹਤਰੀਨ ਪੇਸ਼ੇ ਵਜੋਂ ਸਥਾਪਿਤ ਹੋ ਚੁੱਕਾ ਹੈ। ਪਰ ਭਾਰਤੀ ਇਸ ਪੇਸ਼ੇ ਵਿਚ ਜਾਣਕਾਰੀ ਦੀ ਕਮੀ ਹੋਣ ਕਰਕੇ ਬਹੁਤ ਘੱਟ ਗਿਣਤੀ ਵਿਚ ਜਾਂਦੇ ਹਨ। ਜਦ ਕਿ ਉੱਤਰੀ ਭਾਰਤੀ ਤਾਂ ਬਹੁਤ ਘੱਟ ਗਿਣਤੀ ਵਿਚ ਮਰਚੈਂਟ ਨੇਵੀ ਵਿਚ ਸ਼ਾਮਿਲ ਹੁੰਦੇ ਹਨ। ਇਨ•ਾਂ ਗੱਲਾਂ ਦਾ ਪ੍ਰਗਟਾਵਾ ਟੀ ਐੱਮ ਸੀ ਸ਼ਿਪਿੰਗ ਦੇ ਪ੍ਰੈਜ਼ੀਡੈਂਟ ਅਤੇ  ਮਰੀਨ ਅਕੈਡਮੀ ਦੇ ਐਮ ਡੀ ਨੀਰਜ ਕੁਮਾਰ ਨੇ ਕੀਤਾ। ਨੀਰਜ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਉੱਤਰੀ ਭਾਰਤੀਆਂ ਦੀ ਨਫ਼ਰੀ ਮਰਚੈਂਟ ਨੇਵੀ ਵਿਚ ਬਹੁਤ ਘੱਟ ਹੋਣ ਤੇ ਚਿੰਤਨ ਕਰਦੇ ਹੋਏ ਉੱਤਰੀ ਭਾਰਤ ਦੇ ਮਰਚੈਂਟ ਨੇਵੀ ਅਫ਼ਸਰਾਂ ਵੱਲੋਂ ਨੌਜਵਾਨਾਂ ਵਿਚ ਇਸ ਕਿੱਤੇ ਸਬੰਧੀ ਅਲੱਖ ਜਗਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਇਸੇ ਉਪਰਾਲੇ ਤਹਿਤ ਮਰੀਨ ਅਕੈਡਮੀ, ਟੀ ਐਮ ਸੀ ਸ਼ਿਪਿੰਗ, ਅਲੈਕਸਏਰੀਆ ਫਾਊਂਡੇਸ਼ਨ ਅਤੇ ਕੇ ਸੀ ਐੱਸ ਫਾਊਂਡੇਸ਼ਨ ਵੱਲੋਂ ਪੰਚਕੂਲਾ ਤੋਂ ਚੰਡੀਗੜ• ਤੱਕ ਪੱਚੀ ਕਿੱਲੋਮੀਟਰ ਲੰਬੀ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਦ ਕਿ ਇਸ ਰੈੱਡ ਐਫ ਐਮ ( ੯੩.੫) ਰੇਡੀਉ ਪਾਰਟਨਰ ਹੈ।
ਐਮ ਡੀ ਨੀਰਜ ਕੁਮਾਰ ਨੇ ਇਸ ਮੈਰਾਥਨ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ੨੪ ਜੂਨ ਨੂੰ ਸਵੇਰੇ 5. 25 ਵਜੇ ਟੀ ਐੱਮ ਸੀ ਦੇ ਦਫ਼ਤਰ  ਐੱਸ ਸੀ À ੨੭੦,  ਸੈਕਟਰ ੧੪ ਤੋਂ ਸ਼ੁਰੂ ਹੋਵੇਗੀ।  ਇਸ ਈਵੈਂਟ ਦੀ ਕੋਈ ਵੀ ਫ਼ੀਸ ਨਹੀਂ ਰੱਖੀ ਗਈ ਹੈ। ਜਦ ਕਿ ਟੀ ਸ਼ਰਟਾਂ ਅਤੇ ਨੰਬਰਾਂ ਦੀ ਅਲਾਟਮੈਂਟ ਸਵੇਰੇ 4.00 ਵਜੇ ਕੀਤੀ ਜਾਵੇਗੀ। ਨੀਰਜ ਅਨੁਸਾਰ ਇਸ ਮੈਰਾਥਨ ਵਿਚ ਮਰਚੈਂਟ ਨੇਵੀ ਦੇ ਅਫ਼ਸਰ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਿੱਸਾ ਲੈ ਰਹੇ ਹਨ।
ਮਰੀਨ ਅਕੈਡਮੀ ਦੇ ਗਲੋਬਲ ਹੈੱਡ ਅਨਿਲ ਜਾਂਸੀ ਨੇ ਦੱਸਿਆਂ ਕਿ ਇਸ ਮੈਰਾਥਨ ਨੂੰ  ਚਾਰ ਕੈਟਾਗਰੀਆਂ  ਜਰਨਲ , ਸੀ ਫੇਅਰਰਜ਼, ਔਰਤਾਂ ਅਤੇ ਸੀਨੀਅਰ ਸੀਟੀਜਨ ਵਿਚ ਰੱਖਿਆਂ ਗਿਆ ਹੈ। ਜਦ ਕਿ ਜਰਨਲ ਕੈਟਾਗਰੀ ਦਾ ਪਹਿਲਾ ਇਨਾਮ 21,000 ਰੁਪਏ, ਦੂਜਾ ਇਨਾਮ 11,000 ਅਤੇ ਤੀਜਾ ਇਨਾਮ 51,00 ਰੁਪਏ ਰੱਖਿਆਂ ਗਿਆ ਹੈ। ਇਸੇ ਤਰਾਂ ਸੀ ਫੇਅਰਰਜ਼ ਕੈਟਾਗਰੀ, ਔਰਤਾਂ ਅਤੇ ਸੀਨੀਅਰ ਸਿਟੀਜ਼ਨ ਕੈਟਾਗਰੀ ਵਿਚ ਵੀ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲਈ ਨਕਦ ਇਨਾਮ ਰੱਖੇ ਗਏ ਹਨ।  ਮੈਰਾਥਨ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਲਈ ਰਿਫਰੈਸ਼ਮੈਂਟ  ਦਾ ਇੰਤਜ਼ਾਮ  ਕੀਤਾ ਗਿਆ ਹੈ। ਜਦ ਕਿ ਰਸਤੇ ਲਈ ਪੀਣ ਵਾਲੇ ਪਾਣੀ ਅਤੇ  ਮੈਡੀਕਲ ਸੁਵਿਧਾਵਾਂ ਦਾ ਪ੍ਰਬੰਧ  ਵੀ ਕਰ ਲਿਆ ਗਿਆ ਹੈ।

Scroll To Top