Home / ਪੰਜਾਬ / ਸ਼ਾਹਕੋਟ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ
ਸ਼ਾਹਕੋਟ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ/ਮਲਸੀਆਂ, 21 ਜੂਨ (ਏ.ਐੱਸ. ਅਜ਼ਾਦ) ਸ਼ਾਹਕੋਟ ਦੇ ਮੁਹੱਲਾ ਗੋਬਿੰਦ ਨਗਰ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਬੰਦ ਪਏ ਘਰ ਨੂੰ ਨਿਸ਼ਾਨਾਂ ਬਣਾ ਕੇ ਘਰ ਵਿੱਚ ਪਿਆ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਉਂਕਾਰ ਸਿੰਘ ਸੰਧੂ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਪਿੱਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇ ਵਿਦੇਸ਼ ਵਿੱਚ ਹਨ ਅਤੇ ਉਨਾਂ ਤੋਂ ਬਾਅਦ ਉਨਾਂ ਦੇ ਰਿਸ਼ਤੇਦਾਰ ਮਨਜਿੰਦਰ ਸਿੰਘ ਦਾ ਪਰਿਵਾਰ ਘਰ ਵਿੱਚ ਰਹਿ ਰਿਹਾ ਸੀ, ਪਰ ਬੀਤੇ ਕੁੱਝ ਦਿਨ ਪਹਿਲਾ ਮਨਜਿੰਦਰ ਸਿੰਘ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦਾ ਸਾਰਾ ਪਰਿਵਾਰ ਕੁੱਝ ਦਿਨ ਲਈ ਆਪਣੇ ਪਿੰਡ ਵਾਪਸ ਚਲਾ ਗਿਆ। ਘਰ ਕੁੱਝ ਦਿਨ ਤੋਂ ਬੰਦ ਹੋਣ ਕਾਰਨ ਚੋਰਾਂ ਨੇ ਬੀਤੀ ਰਾਤ ਘਰ ਨੂੰ ਨਿਸ਼ਾਨਾਂ ਬਣਾ ਲਿਆ ਅਤੇ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਚੋਰਾਂ ਨੇ ਕਮਰਿਆਂ ਦੀਆਂ ਗਰਿੱਲਾ ਅਤੇ ਜਾਲੀਆਂ ਤੋੜ ਕੇ ਕਮਰਿਆਂ ਅੰਦਰ ਪਈਆਂ ਅਲਮਾਰੀਆਂ, ਪੇਟੀਆਂ ਆਦਿ ਦੀ ਫਰੋਲਾ-ਫਰਾਲੀ ਕੀਤੀ। ਚੋਰਾਂ ਨੇ ਘਰ ਵਿੱਚ ਪਿਆ ਗੈਸ ਸਿਲੰਡਰ, ਕੰਪਿਊਟਰ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਜਦ ਗੁਆਢੀ ਸਵੇਰੇ ਘਰ ਅੰਦਰ ਲਾਈਟਾਂ ਬੰਦ ਕਰਨ ਆਏ ਤਾਂ ਉਨਾਂ ਇਹ ਸਭ ਦੇਖ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਡਿਊਟੀ ਅਫ਼ਸਰ ਏ.ਐਸ.ਆਈ. ਮਨਜੀਤ ਸਿੰਘ ਪੁਲਿਸ ਟੀਮ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਬੁਲਇਆ ਗਿਆ। ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾਂ ਪੁਲਿਸ ਨੂੰ ਮਿਲ ‘ਤੇ ਪੁਲਿਸ ਵੱਲੋਂ ਮੌਕਾ ਦੇਖ ਲਿਆ ਗਿਆ ਹੈ, ਪਰ ਘਰ ਵਿੱਚੋਂ ਕੀ-ਕੀ ਚੋਰੀ ਹੋਇਆ ਹੈ, ਇਸ ਬਾਰੇ ਅਜੇ ਤੱਕ ਪਰਿਵਾਰ ਵੱਲੋਂ ਕੋਈ ਬਿਆਨ ਦਰਜ਼ ਨਹੀਂ ਕਰਵਾਏ ਗਏ। ਉਨਾਂ ਦੱਸਿਆ ਕਿ ਮਕਾਨ ਮਾਲਕ ਦੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪਿੱਛਲੇ 10 ਦਿਨਾਂ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਕਰੀਬ ਅੱਧਾ ਦਰਜ਼ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਵੱਲੋਂ ਅਜੇ ਤੱਕ ਇੱਕ ਵੀ ਵਾਰਦਾਤ ਨੂੰ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ।

Scroll To Top