Home / ਪੰਜਾਬ / ਯੂਥ ਵੈਲਫੇਅਰ ਕਲੱਬ ਨੇ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ
ਯੂਥ ਵੈਲਫੇਅਰ ਕਲੱਬ ਨੇ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ

ਯੂਥ ਵੈਲਫੇਅਰ ਕਲੱਬ ਨੇ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ

ਸ਼ਾਹਕੋਟ/ਮਲਸੀਆਂ, 21 ਜੂਨ (ਏ.ਐੱਸ. ਅਜ਼ਾਦ) ਨਹਿਰੂ ਯੂਵਾਂ ਕੇਂਦਰ ਜਲੰਧਰ ਦੇ ਜਿਲਾ ਯੂਥ ਕੋਆਰਡੀਨੇਟਰ ਸ਼੍ਰੀ ਸੈਮਸਨ ਮਹੀਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਯੂਥ ਵੈਲਫੇਅਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ ਗਈ, ਜਿਸ ਵਿੱਚ ਸ਼੍ਰੀ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀਮਤੀ ਪਰਮਜੀਤ ਕੌਰ ਬਜਾਜ ਉਪ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ਼੍ਰੀ ਪਵਨ ਅਗਵਾਲ, ਸ਼੍ਰੀ ਰਾਜ ਕੁਮਾਰ, ਸ਼੍ਰੀ ਬਰਿੰਦਰ ਗਿੱਲ (ਰੋਮੀ), ਸ਼੍ਰੀਮਤੀ ਤੇਜ ਕੌਰ ਸਾਰੇ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸ਼੍ਰੀ ਚਰਨਜੀਤ ਥੰਮੂਵਾਲ ਸੂਬਾ ਕਮੇਟੀ ਮੈਂਬਰ ਸੀ.ਪੀ.ਆਈ ਅਤੇ ਸ੍ਰ: ਰਤਨ ਸਿੰਘ ਰੱਖੜਾ ਪ੍ਰਧਾਨ ਨਿਰੋਗ ਯੋਗ ਸੰਸਥਾ ਸ਼ਾਹਕੋਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਭ ਤੋਂ ਪਹਿਲਾ ਡਾ: ਨਗਿੰਦਰ ਸਿੰਘ ਬਾਂਸਲ ਨੇ ਆਏ ਹੋਏ ਮਹਿਮਾਨਾਂ ਦੇ ਨਾਲ-ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਮੁਟਿਆਰਾਂ ਅਤੇ ਨੌਜਵਾਨਾਂ ਨੂੰ ਜੀ ਆਇਆ ਆਖਿਆ। ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸ਼੍ਰੀ ਸਤੀਸ਼ ਰਿਹਾਨ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜਿੰਦਗੀ ਵਿੱਚ ਯੋਗ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ।ਉਨ•ਾਂ ਨੇ ਯੂਥ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਂਦੇ ਅਜਿਹੇ ਸਮਾਗਮਾਂ ਦੀ ਭਰਭੂਰ ਪ੍ਰਸੰਸ਼ਾਂ ਕਰਦੇ ਹੋਏ ਹੋਰਨਾਂ ਨੂੰ ਵੀ ਇਸ ਕਲੱਬ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਸ਼੍ਰੀਮਤੀ ਪਰਮਜੀਤ ਕੌਰ ਬਜਾਜ ਨੇ ਯੋਗਾਂ ਦੇ ਮਹੱਤਵ ਬਾਰੇ ਦੱਸਦੇ ਹੋਏ ਇਸ ਨੂੰ ਰੋਜ਼ਾਨਾ ਦੀ ਜਿੰਦਗੀ ਵਿੱਚ ਅਪਣਾਉਣ ਦੀ ਲੋੜ ਉੱਪਰ ਜੋਰ ਦਿੱਤਾ। ਸ੍ਰ: ਰਤਨ ਸਿੰਘ ਰੱਖੜਾ ਪ੍ਰਧਾਨ ਨਿਰੋਗ ਯੋਗ ਸੰਸਥਾਂ ਸ਼ਾਹਕੋਟ ਨੇ ਯੋਗ ਕਰਿਆਵਾਂ ਰਾਹੀਂ ਮਨੁੱਖ ਨੂੰ ਹੋਣ ਵਾਲੇ ਲਾਭਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੀ.ਪੀ.ਆਈ ਦੀ ਸੂਬਾ ਕਮੇਟੀ ਦੇ ਮੈਂਬਰ ਸ਼੍ਰੀ ਚਰਨਜੀਤ ਸਿੰਘ ਥੰਮੂਵਾਲ ਨੇ ਸਮਾਜ ਵਿੱਚ ਸਿਹਤ ਸੰਭਾਲ ਲਈ ਹੰਬਲਾ ਮਾਰਨ ਦੀ ਲੋੜ ਉੱਪਰ ਜੋਰ ਦਿੱਤਾ। ਸ੍ਰ: ਦਵਿੰਦਰ ਸਿੰਘ ਆਹਲੂਵਾਲੀਆਂ ਚੇਅਰਮੈਨ ਸ਼ੋਸ਼ਲ ਇੰਮਪਾਵਰਮੈਂਟ ਐਡ ਵੈਲਫੇਅਰ ਅਲਾਇਸ ਪੰਜਾਬ ਨੇ ਸਮਾਗਮ ਵਿੱਚ ਹਾਜ਼ਰ ਮੁਟਿਆਰਾਂ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨੂੰ ਯਾਦ ਰੱਖਦੇ ਹੋਏ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਪੂਰਤੀ ਲਈ ਖੜ•ਨ ਦੀ ਅਪੀਲ ਕੀਤੀ। ਉਹਨਾ  ਕਿਹਾ ਕਿ ਮੌਜੂਦਾਂ ਨੌਜਵਾਨ ਭੀੜੀ ਉੱਪਰ ਹੀ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਸ੍ਰ: ਵਰਿੰਦਰਜੀਤ ਸਿੰਘ ਬਾਹੜਾ ਬਲਾਕ ਪ੍ਰਧਾਨ ਰੈੱਡ ਰਿਬਨ ਕਲੱਬ ਸ਼ਾਹਕੋਟ ਬਲਾਕ ਨੇ ਆਏ ਹੋਏ ਸਾਰੇ ਪਤਵੰਤਿਆਂ ਅਤੇ ਸਮਾਗਮ ਵਿੱਚ ਹਾਜ਼ਰ ਮੁਟਿਆਰਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਗਿਆਨ ਸੈਦਪੁਰੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਦੇ ਹੋਏ ਬਰੀਕੀ ਨਾਲ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਸਿੰਘ, ਪ੍ਰਭਜੋਤ, ਲਵ ਧੂੜਕੋਟੀ, ਅਸ਼ੀਸ਼ ਅਗਰਵਾਲ, ਬੰਟੀ ਬੱਠਲਾ, ਟਿੰਪੀ ਕੁਮਰਾ, ਗੁਰਪ੍ਰੀਤ ਰੱਤੂ, ਇੰਦਰਜੀਤ ਸਿੰਘ, ਬਲਵਿੰਦਰ ਕੌਰ, ਸੁਮਨ, ਬੇਬੀ, ਸੁਰਜੀਤ ਲਾਲ, ਬਲਵੀਰ ਸਿੰਘ, ਰਾਜਵਿੰਦਰ ਕੌਰ, ਜਸਕਰਨ ਸਿੰਘ, ਮਨਦੀਪ ਸਿੰਘ ਕੋਟਲੀ ਆਦਿ ਹਾਜ਼ਰ ਸਨ।

Scroll To Top