Home / featured / ਮੈਂ ਸਿਆਸਤ ਨਹੀਂ ਛੱਡੀ : ਮੁਸ਼ੱਰਫ
ਮੈਂ ਸਿਆਸਤ ਨਹੀਂ ਛੱਡੀ : ਮੁਸ਼ੱਰਫ

ਮੈਂ ਸਿਆਸਤ ਨਹੀਂ ਛੱਡੀ : ਮੁਸ਼ੱਰਫ

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਤੇ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਆਲ ਪਾਕਿਸਤਾਨ ਮੁਸਲਿਮ (ਏ. ਪੀ. ਐੱਮ. ਐੱਲ.) ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਿਆਸਤ ਨਹੀਂ ਛੱਡੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ‘ਚ ਮੁਸ਼ੱਰਫ ਦੇ ਹਿੱਸਾ ਲੈਣ ‘ਤੇ ਰੋਕ ਲਾ ਦਿੱਤੀ ਸੀ। ਉਸ ਤੋਂ ਬਾਅਦ ਸਾਬਕਾ ਫੌਜੀ ਸ਼ਾਸਕ ਨੇ ਕਲ ਚੋਣ ਕਮਿਸ਼ਨ ਨੂੰ ਏ. ਪੀ. ਐੱਮ. ਐੱਲ. ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਆਪਣਾ ਅਸਤੀਫਾ ਭੇਜ ਦਿੱਤਾ ਸੀ।

Scroll To Top