Home / featured / ਚੀਨ ਬਣਾ ਰਿਹੈ ਦਲਾਈਲਾਮਾ ਨੂੰ ਮਾਰਨ ਦੀ ਯੋਜਨਾ, ਵਧਾਈ ਗਈ ਸੁਰੱਖਿਆ
ਚੀਨ ਬਣਾ ਰਿਹੈ ਦਲਾਈਲਾਮਾ ਨੂੰ ਮਾਰਨ ਦੀ ਯੋਜਨਾ, ਵਧਾਈ ਗਈ ਸੁਰੱਖਿਆ

ਚੀਨ ਬਣਾ ਰਿਹੈ ਦਲਾਈਲਾਮਾ ਨੂੰ ਮਾਰਨ ਦੀ ਯੋਜਨਾ, ਵਧਾਈ ਗਈ ਸੁਰੱਖਿਆ

ਤਾਜ਼ਾ ਖੁਫੀਆ ਇਨਪੁੱਟ ਦੇ ਆਧਾਰ ‘ਤੇ ਤਿਬਤੀ ਬੋਧੀ ਧਰਮ ਗੁਰੂ ਦਲਾਈਲਾਮਾ ਦੀ ਸੁਰੱਖਿਆ ‘ਚ ਵਿਆਪਕ ਪਰਿਵਰਤਨ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮੰਥਨ ਚਲ ਰਿਹਾ ਹੈ ਪਰ ਕੁਝ ਤਬਦੀਲੀ ਦੇ ਸੰਕੇਤ ਸਾਫ ਦਿਸਣ ਲੱਗੇ ਹਨ। ਭਾਵ ਤਿੱਬਤ ਤੋਂ ਨੇਪਾਲ ਦੇ ਰਸਤੇ ਭਾਰਤ ਆਉਣ ਵਾਲੇ ਤਿੱਬਤੀ ਬਿਨਾਂ ਅਧਿਕਾਰਤ ਦਸਤਾਵੇਜ਼ਾਂ ਦੇ ਤਿੱਬਤੀਆਂ ਦੇ ਅਧਿਆਤਮਕ ਆਗੂ ਦਲਾਈਲਾਮਾ ਨੂੰ ਨਹੀਂ ਮਿਲ ਸਕਣਗੇ। ਇਸ ਦੇ ਲਈ ਭਾਰਤ ਸਰਕਾਰ ਨੇ ਬਾਕਾਇਦਾ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ‘ਤੇ ਹਿਮਾਚਲ ਪੁਲਸ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਲਾਈਲਾਮਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਰਹਿੰਦੇ ਹਨ ਅਤੇ ਭਾਰਤੀ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਉਨ੍ਹਾਂ ਦੀ ਸੁਰੱਖਿਆ ਨੂੰ ਮਾਨੀਟਰ ਕਰਦਾ ਹੈ।

Scroll To Top