Home / featured / ਜਲਦ ਸ਼ੁਰੂ ਹੋਣ ਵਾਲੀ ਹੈ ਪੁਲਾੜ ਦੀ ਯਾਤਰਾ,
ਜਲਦ ਸ਼ੁਰੂ ਹੋਣ ਵਾਲੀ ਹੈ ਪੁਲਾੜ ਦੀ ਯਾਤਰਾ,

ਜਲਦ ਸ਼ੁਰੂ ਹੋਣ ਵਾਲੀ ਹੈ ਪੁਲਾੜ ਦੀ ਯਾਤਰਾ,

ਦਿੱਗਜ਼ ਆਨਲਾਈਨ ਰਿਟੇਲ ਕੰਪਨੀ ਐਮੇਜ਼ੋਨ ਦੇ ਸੀ. ਈ. ਓ. ਜੈਫ ਬੇਜਾਸ ਦੀ ਰਾਕੇਟ ਕੰਪਨੀ ਬਲੂ ਓਰੀਜਿਨ ਨੇ 2 ਲੱਖ ਡਾਲਰ ਯਾਨੀ ਕਰੀਬ 1 ਕਰੋੜ 37 ਲੱਖ ਰੁਪਏ ‘ਚ ਪੁਲਾੜ ਦੀ ਸੈਰ ਕਰਵਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਹ ਚਾਰਜ 3 ਲੱਖ ਡਾਲਰ ਤਕ ਵਧ ਵੀ ਸਕਦਾ ਹੈ। ਬਲੂ ਓਰੀਜਿਨ ਦੇ ਨਿਊ ਸ਼ੈਫਰਡ ਸਪੇਸ ਵ੍ਹੀਕਲ ‘ਚ ਸਵਾਰ ਹੋ ਕੇ ਪੁਲਾੜ ਦੀ ਯਾਤਰਾ ਕਰਨ ਦੀ ਕੀ ਕੀਮਤ ਹੋਵੇਗੀ, ਇਹ ਜਾਣਨ ਪ੍ਰਤੀ ਏਅਰੋ ਸਪੇਸ ਇੰਡਸਟਰੀ ‘ਚ ਖਾਸਾ ਉਤਸ਼ਾਹ ਹੈ। ਜੇਕਰ ਕੰਪਨੀ ਅਫੋਰਡੇਬਲ ਪ੍ਰਾਈਜ਼ ‘ਚ ਇਹ ਸਹੂਲਤ ਦਿੰਦੀ ਹੈ ਤਾਂ ਸਪੇਸ ਟੂਰਿਜ਼ਮ ਨੂੰ ਉਤਸ਼ਾਹ ਮਿਲ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਿਊੁ ਸ਼ੈਫਰਡ ‘ਤੇ ਯਾਤਰੀਆਂ ਨਾਲ ਟੈਸਟ ਫਲਾਈਟ ਦੀ ਸ਼ੁਰੂਆਤ ਜਲਦੀ ਕੀਤੀ ਜਾਵੇਗੀ। ਇਸ ਲਈ ਟਿਕਟਾਂ ਦੀ ਵਿਕਰੀ ਅਗਲੇ ਸਾਲ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਵ੍ਹੀਕਲ ਦੇ ਜਨਰਲ ਡਿਜ਼ਾਈਨ ਨੂੰ ਹਾਲ ਹੀ ‘ਚ ਜਾਰੀ ਕੀਤਾ ਸੀ। ਇਸ ‘ਚ ਇਕ ਲਾਂਚ ਰਾਕੇਟ ਹੈ ਤੇ ਡਿਟੈਚੇਬਲ ਪੈਸੇਂਡਰ ਕੈਪਸੂਲ ਹੈ। ਹਾਲਾਂਕਿ ਕੰਪਨੀ ਨੇ ਅਜੇ ਟਿਕਟਾਂ ਦੇ ਸਹੀ ਮੁੱਲ ਤੇ ਪ੍ਰੋਡਕਸ਼ਨ ਦੇ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Scroll To Top