Home / featured / ਮਾਸੂਮ ਬੱਚੀਆਂ ਨਾਲ ਰੇਪ ਕਰਨ ‘ਤੇ ਮਿਲੇਗੀ ਫਾਂਸੀ, ਕੈਬਨਿਟ ਨੇ ਦਿੱਤੀ ਮਨਜ਼ੂਰੀ
ਮਾਸੂਮ ਬੱਚੀਆਂ ਨਾਲ ਰੇਪ ਕਰਨ ‘ਤੇ ਮਿਲੇਗੀ ਫਾਂਸੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਮਾਸੂਮ ਬੱਚੀਆਂ ਨਾਲ ਰੇਪ ਕਰਨ ‘ਤੇ ਮਿਲੇਗੀ ਫਾਂਸੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀਮੰਡਲ ਨੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਸਮੇਤ ਹੋਰ ਸਜ਼ਾਵਾਂ ਦਾ ਪ੍ਰਬੰਧ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਇਸ ਬਿੱਲ ਨੂੰ ਮਾਨਸੂਨ ਸੈਸ਼ਨ ‘ਚ ਪੇਸ਼ ਕੀਤਾ ਜਾਵੇਗਾ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰੀ ਕੈਬਨਿਟ ਦੀ ਬੈਠਕ ‘ਚ ਇਹ ਫੈਸਲਾ ਕੀਤਾ ਗਿਆ। ਸੰਸਦ ਵੱਲੋਂ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਕ੍ਰਿਮੀਨਲ ਕਾਨੂੰਨ (ਸੋਧ) ਬਿੱਲ-2018 ਅਪਰਾਧਕ ਕਾਨੂੰਨ (ਸੋਧ) ਆਰਡੀਨੈਂਸ ਦੀ ਜਗ੍ਹਾ ਲਵੇਗਾ, ਜਿਸ ਨੂੰ ਬੀਤੇ 21 ਅਪ੍ਰੈਲ ਨੂੰ ਲਾਗੂ ਕੀਤਾ ਗਿਆ ਸੀ।

Scroll To Top