Home / featured / ਲੋਕ ਮਰ ਰਹੇ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ: ਸੁਪਰੀਮ ਕੋਰਟ
ਲੋਕ ਮਰ ਰਹੇ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ: ਸੁਪਰੀਮ ਕੋਰਟ

ਲੋਕ ਮਰ ਰਹੇ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ: ਸੁਪਰੀਮ ਕੋਰਟ

ਨਵੀਂ ਦਿੱਲੀ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਖਸਤਾਹਾਲ ਸੜਕਾਂ ਕਾਰਨ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਸਰਕਾਰ ਇਸ ‘ਤੇ ਮੂਕਦਰਸ਼ਕ ਬਣੀ ਹੋਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵਿਚਾਰ ਕੀਤਾ ਹੈ। ਅਦਾਲਤ ਨੇ ਮੁੰਬਈ ਦੀਆਂ ਸੜਕਾਂ ਦੇ ਟੋਇਆਂ ਕਾਰਨ ਲੋਕਾਂ ਦੀ ਜਾਨ ਜਾਣ ‘ਤੇ ਵਿਚਾਰ ਕੀਤਾ ਹੈ ਅਤੇ ਦੋਵਾਂ ਸ਼ਹਿਰਾਂ (ਦਿੱਲੀ, ਮੁੰਬਈ) ਦੀਆਂ ਨਗਰ ਨਿਗਮਾਂ ਦੇ ਅਧਿਕਾਰੀਆਂ ਦੀ ਆਲੋਚਨਾ ਕੀਤੀ। ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਮੈਂਬਰਸ਼ਿਪ ਵਾਲੀ ਇਕ ਬੈਂਚ ਵਜੋਂ ਮਾਨਸੂਨ ਦੌਰਾਨ ਪਾਣਾ ਖੜ੍ਹਾ ਰਹਿਣਾ ਅਤੇ ਸੜਕਾਂ ‘ਤੇ ਬਣੇ ਟੋਇਆਂ ਕਾਰਨ ਜਨਜੀਵਨ ਪੰਗੁ ਹੋ ਜਾਣ ਨੂੰ ਲੈ ਕੇ ਦੋਵਾਂ ਸ਼ਹਿਰਾਂ ਦੇ ਨਗਰ ਨਿਗਮ ਅਧਿਕਾਰੀਆਂ ਦੀ ਆਲੋਚਨਾ ਕੀਤੀ।
ਬੈਂਚ ਨੇ ਕਿਹਾ ਕਿ ਇਕ ਬੱਸ ਮਿੰਟੋ ਰੋਡ ‘ਤੇ ਪਾਣੀ-ਪਾਣੀ ਹੋ ਗਈ। ਕੀ ਦਿੱਲੀ ‘ਚ ਸਾਡੇ ਕੋਲ ਇਸ ਤਰ੍ਹਾਂ ਦਾ ਸ਼ਾਸਨ ਹੈ? ਜਸਟਿਸ ਨੇ ਕਿਹਾ ਕਿ ਮੁੰਬਈ ‘ਚ ਲੋਕਾਂ ਦੀਆਂ ਸੜਕਾਂ ‘ਤੇ ਬਣੇ ਟੋਇਆਂ ਕਾਰਨ ਜਾਨਾਂ ਜਾ ਰਹੀਆਂ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ। ਬੈਂਚ ਨੇ ਕਿਹਾ ਕਿ ਰਿਪੋਰਟ ਮੁਤਾਬਕ ਮੁੰਬਈ ‘ਚ ਸੜਕਾਂ ‘ਤੇ ਲਗਭਗ 4,000 ਟੋਏ ਹਨ। ਕੇਂਦਰ ਵੱਲੋਂ ਪੇਸ਼ ਹੋਏ ਆਟਰਨੀ ਜਨਰਲ ਕੇ. ਕੇ. ਵੇਣੁਗੋਪਾਲ ਨੇ ਇਨ੍ਹਾਂ ਉਦਾਹਰਣਾਂ ਨੂੰ ਬਦਕਿਸਮਤੀ ਦੱਸਿਆ ਅਤੇ ਬੈਂਗਲੁਰੂ ਦੇ ਬੇਲੰਦੁਰ ਝੀਲ ਦੀ ਜ਼ਹਿਰੀਲੀ ਝਾਗ ਦਾ ਵੀ ਜ਼ਿਕਰ ਕੀਤਾ। ਜਸਟਿਸ ਨੇ ਵੇਣੁਗੋਪਾਲ ਵੱਲੋਂ ਚੁੱਕੇ ਗਏ ਇਸ ਮੁੱਦੇ ਨੂੰ ਗੰਭੀਰ ਦੱਸਿਆ। ਦਿੱਲੀ ‘ਚ ਅਣਅਧਿਕਾਰਤ ਨਿਰਮਾਣ ਦੀ ਸੀਲਿੰਗ ਦੀ ਸੁਣਵਾਈ ਦੌਰਾਨ ਇਹ ਮੁੱਦਾ ਚੁੱਕਿਆ ਗਿਆ।

Scroll To Top