Home / featured / ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ
ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ

ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ

ਭਾਰਤ ‘ਚ ਨਕਲੀ ਦਸਤਾਵੇਜ਼ਾਂ ਦੇ ਸਹਾਰੇ ਆਪਣੀ ਉਮਰ ਛੁਪਾ ਕੇ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ। ਜ਼ਿਆਦਾਤਰ ਖੇਡਾਂ ‘ਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਬੀ.ਸੀ.ਸੀ.ਆਈ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੈਸਲਾ ਕੀਤਾ ਹੈ। ਕਿ ਜੇਕਰ ਕੋਈ ਖਿਡਾਰੀ ਆਪਣੀ ਉਮਰ ਛੁਪਾ ਕੇ ਖੇਡਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ‘ਤੇ ਦੋ ਸਾਲ ਦਾ ਬੈਨ ਲਗਾ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਅਜਿਹੇ ਖਿਡਾਰੀਆਂ ‘ਤੇ ਬੀ.ਸੀ.ਸੀ.ਆਈ.ਵਲੋਂ ਅਪਰਾਧਿਕ ਮਾਮਲਾ ਵੀ ਦਰਜ ਕਰਾਇਆ ਜਾ ਸਕਦਾ ਹੈ।
ਸੁਪਰੀਮ ਕੋਰਟ ਦੀ ਬਣਾਈ ਪ੍ਰਸ਼ਾਸਕਾਂ ਦੀ ਕਮੇਟੀ ਨੇ 18 ਮਈ ਨੂੰ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਹੈ। ਬੀ.ਸੀ.ਸੀ.ਆਈ ਦੀ ਵੈੱਬਸਾਈਟ ‘ਤੇ ਜਾਰੀ ਹੋਈ ਇਸ ਮੀਟਿੰਗ ਦੀ ‘ਮਿੰਟਸ ਆਫ ਮੀਟਿੰਗ ਦੇ ਮੁਤਾਬਕ’, ‘ ਨਕਲੀ ਸਰਟੀਫਿਕੇਟ ਜਮ੍ਹਾ ਕਰਾ ਕੇ ਜੂਨੀਅਰ ਕੈਟੇਗਰੀ ‘ਚ ਖੇਡਣ ਵਾਲੇ ਖਿਡਾਰੀਆਂ ‘ਤੇ ਦੋ ਸੀਜ਼ਨ ਤੱਕ ਬੈਨ ਲਗਾਇਆ ਜਾਵੇਗਾ। ਬੀ.ਸੀ.ਸੀ.ਆਈ ਅਜਿਹੇ ਮਾਮਲਿਆਂ ‘ਚ ਨਕਲੀ ਦਸਤਾਵੇਜ਼ ਜਮ੍ਹਾ ਕਰਾਉਣ ਵਾਲੇ ਖਿਡਾਰੀਆਂ ‘ਤੇ ਅਪਰਾਧਿਕ ਮਾਮਲਾ ਵੀ ਦਰਜ ਕਰਾ ਸਕਦੀ ਹੈ।
ਬੀ.ਸੀ.ਸੀ.ਆਈ ਦੀ ਇਹ ਫੈਸਲਾ ਰਾਹੁਲ ਦ੍ਰਵਿੜ ਦੀ ਉਸ ਗੁਜਾਰਿਸ਼ ‘ਤੇ ਕਾਰਵਾਈ ਤਿੰਨ ਸਾਲ ਬਾਅਦ ਹੋਈ ਹੈ ਜਿਸ ‘ਚ ਐਜ ਫਰਾਡ ‘ਤੇ ਨਕੇਲ ਕੱਸਣ ਦੀ ਗੱਲ ਕਹੀ ਸੀ। 2015 ‘ਚ ਐੱਮ.ਏ.ਕੇ. ਪਟੋਦੀ ਲੈਕਚਰ ਦੌਰਾਨ ਦ੍ਰਵਿੜ ਨੇ ਕਿਹਾ ਸੀ,’ ਸਾਰੇ ਜਾਣਦੇ ਹਨ ਕਿ ਇਸ ਇਕ-ਦੋ ਸਾਲ ਖੇਡ ‘ਚ ਫਰਕ ਪੈਦਾ ਕਰ ਦਿੰਦੇ ਹਨ। ਕਿਸੇ ਵੀ ਓਵਰ ਐਜ ਪਲੇਅਰ ਦੀ ਵਜ੍ਹਾ ਨਾਲ ਅਸੀਂ ਇਮਾਨਦਾਰ ਖਿਡਾਰੀ ਨੂੰ ਹਮੇਸ਼ਾ ਲਈ ਗੁਆ ਸਕਦੇ ਹਨ।

Scroll To Top