Home / ਪੰਜਾਬ / ਬਿਹਤਰੀਨ ਰਿਸਰਚ ਪੇਪਰਾਂ ਲਈ ਕਾਲਜ ਮੈਨਜ਼ਮੈਂਟ ਅਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਬਿਹਤਰੀਨ ਰਿਸਰਚ ਪੇਪਰਾਂ ਲਈ ਕਾਲਜ ਮੈਨਜ਼ਮੈਂਟ ਅਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਬਿਹਤਰੀਨ ਰਿਸਰਚ ਪੇਪਰਾਂ ਲਈ ਕਾਲਜ ਮੈਨਜ਼ਮੈਂਟ ਅਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਮੋਹਾਲੀ, 20 ਜੁਲਾਈ
ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਦੇ 25 ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਕਾਨਫ਼ਰੰਸ ਵਿਚ 13 ਪੇਪਰ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿਚ ਹੋਈ ਅੰਤਰ ਰਾਸ਼ਟਰੀ  ਕਾਨਫ਼ਰੰਸ ਜਰਨਲ ਆਫ਼ ਐਡਵਾਂਸ ਟਰੇਡ ਇਨ ਕੰਪਿਊਟਰ ਐਪਲੀਕੇਸ਼ਨ ਵਿਚ ਇਨਾ ਬਿਹਤਰੀਨ ਨਤੀਜਿਆਂ ਵਾਲੇ ਪੇਪਰ ਪੇਸ਼ ਕਰਨ ਲਈ ਇਨ•ਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਕਾਨਫ਼ਰੰਸ ਵਿਚ  ਬਿਗ ਡਾਟਾ, ਕਲਾਊਂਡ ਕੰਪਿਊਟਿੰਗ, ਕੈਸ਼ਲੈੱਸ ਅਰਥਵਿਵਸਥਾ, ਇੰਟਰਨੈੱਟ ਅਤੇ ਮੋਬਾਈਲ ਕਾਮਰਸ, ਸੋਸ਼ਲ ਮੀਡੀਆ ਅਤੇ ਬਿਜ਼ਨੈੱਸ ਇਨਾਲਸਿਸ, ਇਮੇਜ ਪ੍ਰੋਸੈਸਿੰਗ,ਨੈੱਟਵਰਕ ਅਤੇ ਇਨਫਰਮੇਸ਼ਨ ਸਿਕਾਊਰਿਟੀ ਜਿਹੇ ਅਹਿਮ ਅਤੇ ਸੰਵੇਦਨਸ਼ੀਲ ਵਿਸ਼ਿਆਂ ਤੇ ਪੇਪਰ ਪੇਸ਼ ਕੀਤੇ ਗਏ।
ਬਿਹਤਰੀਨ ਤਰੀਕੇ ਨਾਲ ਤਿਆਰ ਕੀਤੇ ਇਨ•ਾਂ ਪੇਪਰਾਂ  ਨੂੰ ਬਿਹਤਰੀਨ ਖੋਜ ਅਤੇ ਜਾਣਕਾਰੀ ਭਰਪੂਰ ਮੰਨਦੇ ਹੋਏ ਇਸ ਦੀ ਤਿਆਰੀ ਲਈ ਉਪਰਾਲਾ ਕਰਨ ਵਾਲੇ ਇੰਡੋ ਗਲੋਬਲ ਕਾਲਜਿਜ ਦੀ ਮੈਂਨਜ਼ਮੈਂਟ ਨੂੰ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਇਲਾਵਾ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਭੂਮਿਕਾ ਸ਼ਰਮਾ, ਪ੍ਰਿਯਕਾ ਸਵਾਮੀ, ਜਸਮੀਤ ਕੌਰ, ਰਿਤੂ ਸੈਣੀ, ਨਿਤਾਸ਼ਾ ਪਾਲ, ਅਭਿਸ਼ੇਕ ਅਤੇ ਪੂਨਮ ਪਾਂਡੇ ਨੂੰ ਵੀ ਸੰਬੰਧਿਤ ਬਿਹਤਰੀਨ ਪੇਸ਼ ਕਾਰੀ ਲਈ ਸਨਮਾਨਿਤ ਕੀਤਾ ਗਿਆ।
ਇੰਡੋ ਗਲੋਬਲ ਕਾਲਜਿਜ ਦੇ ਸੀ ਈ À ਮਾਨਵ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ  ਅੰਤਰ ਰਾਸ਼ਟਰੀ  ਕਾਨਫ਼ਰੰਸ ਜਰਨਲ ਆਫ਼ ਐਡਵਾਂਸ ਟਰੇਡ ਇਨ ਕੰਪਿਊਟਰ ਐਪਲੀਕੇਸ਼ਨ ਇਕ ਅਜਿਹਾ ਪਲੇਫਾਰਮ ਹੈ ਜਿਸ ਵਿਚ ਕੁੱਝ ਨਵੇਕਲਾ ਕਰਨ ਵਾਲੇ ਖ਼ੋਜਿਆਂ ਨੂੰ ਹੀ ਪੇਪਰ ਪੇਸ਼ ਕਰਨ ਦਾ ਮੌਕਾ ਦਿਤਾ ਜਾਂਦਾ ਹੈ। ਇਸ ਪਲੇਟਫ਼ਾਰਮ ਤੇ ਸਨਮਾਨਿਤ ਹੋਣਾ ਯਕੀਨਨ ਕਾਲਜ ਲਈ ਮਾਣ ਦੀ ਗੱਲ ਹੈ। ਇਸ ਮੌਕੇ ਤੇ ਇੰਡੋ ਗਲੋਬਲ ਕਾਲਜਿਜ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਵੀ ਸਭ ਨੂੰ ਵਧਾਈ ਦਿਤੀ।

Scroll To Top