Home / ਪੰਜਾਬ / ਸਾਉਣ ਮਹੀਨੇ ਦੀ ਖੁਸ਼ੀ ‘ਚ ਮੈਸਨ ਪਰਿਵਾਰ ਨੇ ਲਗਾਇਆ ਲੰਗਰ
ਸਾਉਣ ਮਹੀਨੇ ਦੀ ਖੁਸ਼ੀ ‘ਚ ਮੈਸਨ ਪਰਿਵਾਰ ਨੇ ਲਗਾਇਆ ਲੰਗਰ

ਸਾਉਣ ਮਹੀਨੇ ਦੀ ਖੁਸ਼ੀ ‘ਚ ਮੈਸਨ ਪਰਿਵਾਰ ਨੇ ਲਗਾਇਆ ਲੰਗਰ

ਸ਼ਾਹਕੋਟ/ਮਲਸੀਆਂ, 20 ਜੁਲਾਈ (ਏ.ਐੱਸ. ਅਜ਼ਾਦ) ਸਾਉਣ ਮਹੀਨੇ ਦੀ ਖੁਸ਼ੀ ਵਿੱਚ ਮੈਸਨ ਪਰਿਵਾਰ  ਵੱਲੋਂ ਸਲੈਚਾਂ ਰੋਡ ਸ਼ਾਹਕੋਟ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਬੜੀ ਹੀ ਸ਼ਰਧਾ-ਭਾਵਨਾ ਨਾਲ ਰਾਹਗੀਰਾਂ ਨੂੰ ਰੋਕ-ਰੋਕ ਕੇ ਆਲੂ-ਪੂੜੀਆਂ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਭਾਜਪਾ ਯੂਵਾ ਮੋਰਚਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਸੰਜਮ ਮੈਸਨ ਨੇ ਦੱਸਿਆ ਕਿ ਸਾਉਣ ਮਹੀਨੇ ਮੈਸਨ ਪਰਿਵਾਰ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਮੈਸਨ, ਸੰਜਮ ਮੈਸਨ, ਗੌਰਵ ਮੈਸਨ, ਗੋਪੀ ਮੈਸਨ, ਹਨੀ ਮੈਸਨ, ਸੰਜੀਵ ਸੋਬਤੀ, ਅੰਕਿਤ ਪਰਾਸ਼ਰ, ਭਾਰਤ ਭੂਸ਼ਨ, ਸ਼ੈਮੀ, ਰੋਹਿਤ ਮੈਸਨ, ਹਰਸ਼ ਗੁਪਤਾ, ਵਿਜੈ ਘਾਰੂ ਆਦਿ ਹਾਜ਼ਰ ਸਨ।
ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ।

Scroll To Top