Home / featured / ਬਲੋਚਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ ਤਿੰਨ ਚੀਨੀ ਨਾਗਰਿਕ ਜ਼ਖਮੀ
ਬਲੋਚਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ ਤਿੰਨ ਚੀਨੀ ਨਾਗਰਿਕ ਜ਼ਖਮੀ

ਬਲੋਚਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ ਤਿੰਨ ਚੀਨੀ ਨਾਗਰਿਕ ਜ਼ਖਮੀ

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ‘ਚ ਇਕ ਆਤਮਘਾਤੀ ਹਮਲੇ ‘ਚ ਤਿੰਨ ਚੀਨੀ ਨਾਗਰਿਕਾਂ ਤੇ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਈਰਾਨ ਦੇ ਬਣੇ ਪਿਕ-ਅਪ ਟਰੱਕ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਲਿਜਾ ਰਹੀ ਬੱਸ ‘ਚ ਮਾਰ ਦਿੱਤਾ। ਇਹ ਲੋਕ ਪਾਕਿਸਤਾਨ ਦੀ ਈਰਾਨ ਤੇ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਸਥਿਤ ਡਲਬੈਂਡਿੰਗ ‘ਚ ‘ਸਾਈਨਡਕ ਕਾਪਰ-ਗੋਲਡ ਮਾਈਨ’ ਜਾ ਰਹੇ ਸਨ। ਸੈਂਕੜੇ ਚੀਨੀ ਨਾਗਰਿਕ ਬਲੋਚਿਸਤਾਨ ਚੀਨ-ਪਾਕਿਸਤਾਨ ਆਰਥਿਤ ਗਲਿਆਰੇ ਦੇ ਤਹਿਤ ਵੱਖ-ਵੱਖ ਪਰਿਯੋਜਨਾਵਾਂ ‘ਚ ਕੰਮ ਕਰ ਰਹੇ ਹਨ। ਜ਼ਖਮੀ ਹੋਏ ਚੀਨੀ ਨਾਗਰਿਤ ਸੋਨੇ ਤੇ ਤਾਂਬੇ ਦੀ ਖਦਾਨ ‘ਚ ਕੰਮ ਕਰਦੇ ਸਨ।

Scroll To Top