Home / featured / ਟਰੰਪ ਨੇ ਮੈਕਸੀਕੋ ਦੀ ਕੀਤੀ ਤਾਰੀਫ
ਟਰੰਪ ਨੇ ਮੈਕਸੀਕੋ ਦੀ ਕੀਤੀ ਤਾਰੀਫ

ਟਰੰਪ ਨੇ ਮੈਕਸੀਕੋ ਦੀ ਕੀਤੀ ਤਾਰੀਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ‘ਤੇ ਟਵੀਟ ਕਰ ਕੇ ਕਿਹਾ ਕਿ ਮੈਕਸੀਕੋ ਨਾਲ ਵਪਾਰ ਸਮਝੌਤੇ ‘ਤੇ ਚੰਗੀ ਤਰੱਕੀ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੇ ਵਾਹਨਾਂ ‘ਤੇ ਟੈਕਸ ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸੌਦਾ ਨਾ ਹੋਣ ‘ਤੇ ਉਨ੍ਹਾਂ ਦੇ ਵਾਹਨਾਂ ‘ਤੇ ਟੈਕਸ ਲਾਇਆ ਜਾਵੇਗਾ।

ਟਰੰਪ ਨੇ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚਾਲੇ ‘ਨਾਰਥ ਅਮਰੀਕਨ ਫਰੀ ਟਰੇਡ ਅਗਰੀਮੈਂਟ’ (ਨਾਫਟਾ) ‘ਤੇ ਮੁੜ ਗੱਲਬਾਤ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਕਸੀਕੋ ਨਾਲ ਕਿਸੇ ਵੀ ਤਰ੍ਹਾਂ ਦੇ ਸੌਦੇ ਵਿਚ ਅਮਰੀਕੀ ਆਟੋਵਰਕਜ਼ ਅਤੇ ਕਿਸਾਨਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਟਰੰਪ ਨੇ ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਬੇਹੱਦ ‘ਸੱਜਣ’ ਵਿਅਕਤੀ ਦੱਸਿਆ। ਉੱਥੇ ਹੀ ਕੈਨੇਡਾ ਲਈ ਉਨ੍ਹਾਂ ਦਾ ਸੰਦੇਸ਼ ਕੋਈ ਖਾਸ ਮਿੱਤਰਤਾ ਵਾਲਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਟੈਕਸ ਅਤੇ ਵਪਾਰਕ ਰੁਕਾਵਟਾਂ ਵਧ ਹਨ। ਜੇਕਰ ਕੋਈ ਸਹਿਮਤੀ ਨਹੀਂ ਬਣਦੀ ਤਾਂ ਕੈਨੇਡਾ ਦੇ ਵਾਹਨਾਂ ‘ਤੇ ਟੈਕਸ ਲਾਇਆ ਜਾਵੇਗਾ।

Scroll To Top