Home / ਪੰਜਾਬ / ਪੰਜਾਬਣਾ ਦਾ ਹਰਮਨ ਪਿਆਰਾ ਮਹੀਨਾ ਸਾਊਣ , ਪਰ ਬਦਲਦਾ ਰੂਪ 
ਪੰਜਾਬਣਾ ਦਾ ਹਰਮਨ ਪਿਆਰਾ ਮਹੀਨਾ ਸਾਊਣ , ਪਰ ਬਦਲਦਾ ਰੂਪ 

ਪੰਜਾਬਣਾ ਦਾ ਹਰਮਨ ਪਿਆਰਾ ਮਹੀਨਾ ਸਾਊਣ , ਪਰ ਬਦਲਦਾ ਰੂਪ 

ਪੰਜਾਬ ਤਿਉਹਾਰਾਂ ਤੇ ਮੇਲਿਆ ਦੀ ਧਰਤੀ ਹੈ, ਪੰਜਾਬ ਵਿਚ ਕੋਈ ਨਾ ਕੋਈ ਮੇਲਾ ਆਇਆ ਹੀ ਰਹਿੰਦਾ ਹੈ ਤੇ ਆਮ ਕਰਕੇ ਇਹ ਵੀ ਕਹਾਵਤ ਹੈ ਕਿ ਜਿੱਥੇ ਚਾਰ ਪੰਜਾਬੀ ਰਲ ਮਿਲ ਦੇ ਬਹਿੰਦੇ ਹਨ ਤੇ ਹਾਸਾ ਮਜਾਕ ਕਰਦੇ , ਉਥੇ ਮੇਲੇ ਵਰਗਾ ਮਹੌਲ ਆਪਣੇ  ਆਪ ਹੀ ਬਣ ਜਾਂਦਾ ਹੈ| ਵ੍ਹ੍ਹੇ ਤੌਰ ਤੇ ਪੰਜਾਬਣਾ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾ ਸਾਵਣ ਜਾਂ ਸਾਊਣ ਦਾ ਮਹੀਨਾ ਪੰਜਾਬਣਾ ਵਾਸਤੇ ਖ੍ਹੁੀਆਂ ਤੇ ਖੇੜੇ ਲੈਕੇ ਆਉਦਾ ਹੈ|ਪਿੰਡ ਵਿੱਚ ਜਾ ਗੁਆਢੀਆਂ ਪਿੰਡਾਂ ਦੀ ਲੜਕੀਆ ਦੋ ਜਾਂ ਤਿੰਨ ਪਿੰਡਾਂ ਦੀ ਕਿਸੇ ਸਾਂਝੀ ਜਗਾ, ਫਿਰਨੀ , ਜਠੇਰੇ ਜਾਂ ਹੋਰ ਕਿਸੇ ਸਕੂਲ ਆਦਿ ਦੀ ਖੁਲੀ ਗਰਾਉਡ ਵਿਚ ਜਾ ਕੇ ਮਨੋਰੰਜਨ ਕਰਦੀਆ ਹਨ, ਇਹਨਾ ਬੋਲੀਆਂ ਦਾ ਮੁੱਖ ਵ੍ਹਾ ਸਹੁਰੇ ਪਰਿਵਾਰ ਵਿਚ ਸੱਸ ਦੀਆਂ ਗੱਲਾਂ, ਸਹੁਰੇ,ਨਣਾਨ ,ਪਤੀ ਦੇ ਸੁਭਾਆ ਦੇ ਸੁਭਾਅ ਦਾ ਵਖਿਆਨ ਅਹਿਮ ਹੁੰਦਾ ਹੈ| ਨਵਵਿਆਹੀਆਂ ਆਪਣੇ ਪੇਕੇ ਪਿੰਡ ਜਦ ਸਾਊਣ ਦਾ ਮਹੀਨਾ ਕੱਟਣ ਆਉਦੀਆਂ ਹਨ ਤੇ ਇਸ ਦੌਰਾਨ ਮਹੀਨੇ ਦੇ ਜਿੰਨੇ ਵੀ ਐਤਵਾਰ ਆਉਣ ਤੀਆਂ ਦਾ ਤਿਉਹਾਰ ਮਨਾਉਣਾ ਲਾਜਮੀ ਹੁੰਦਾ ਸੀ| ਪਿੰਡਾ ਦੀਆਂ ਸਾਂਝੀਆਂ ਸੱਥਾਂ, ਬੋਹੜ , ਪਿੱਪਲ  ਜਾਂ ਨਿੰਮ ਦਾ ਦਰੱਖਤ ਜਿੱਥੇ ਦੀ ਯੋਗ ਜਗਾ ਹੋਵੇ ਤੀਆਂ ਦਾ ਤਿਉਹਾਰ ਮਨਾਇਆ ਜਾਦਾ ਹੈ| ਬਿੰਨਾ ਕਿਸੇ ਸਾਜ ਦੇ ਇਹਨਾ ਤੀਆਂ ਦਾ ਆਪਣਾ ਹੀ ਨਜਾਰਾ ਹੁੰਦਾ ਸੀ| ਤੀਆਂ ਦੇਖਣ ਵਾਸਤੇ ਨਾਲ ਗਏ ਨਿੱਕੇ ਨਿੱਕੇ ਬੱਚੇ ਬੱਚੀਆਂ , ਚੌਲਾਂ ਦੇ ਦਾਣੇ, ਛੋਲੇ ਜਾ ਮੱਕੀ ਦੇ ਦਾਣੇ ਭੁੰਨਾ ਕੇ ਨਾਲ ਲੈ ਜਾਦੇ ਸਨ |ਬੱਚਿਆਂ ਦੀ ਇਹੀ ਖੁਰਾਕ ਹੁੰਦੀ ਸੀ ਤੇ ਇਸ ਵਿੱਚ ਹੀ ਬੱਚੇ ਆਨੰਦ ਮਹਿਸੂਸ ਕਰਦੇ ਹਨ|ਕਦੀ ਤੀਆਂ ਵਾਲੀ ਜਗਾ ਤੇ ਕੁਲਫੀਆਂ , ਬਰਫ ਦੇ ਗੋਲੇ ਜਾਂ ਖਿਡਾਉਣਿਆਂ ਦੀਆਂ ਦੁਕਾਨਾ ਵਾਲੇ ਵੀ ਆ ਜਾਦੇ ਹਨ| ਬੋਲੀਆਂ ਵਿਚ ਏਨੀ ਗਰਮ ੦੍ਹੋੀ ਹੁੰਦੀ ਸੀ ਕਿ ਹੱਲਾ ੍ਹੇਰੀ ਦੇਣ ਵਾਸਤੇ ਗਿੱਧਾ ਪਾ ਰਹੀਆਂ ਕੁੜੀਆਂ ਕਹਿ ਉਠਦੀਆਂ ਕਿ ਹਾਰੀਂ ਨਾ ਮੁਟਿਆਰੇ ਗਿੱਧਾ ਹਾਰ ਗਿਆ| ਪੰਜਾਬੀ ਮੁਟਿਆਰਾ ਦੇ ੦੍ਹੋ ਨੂੰ ਦੱਸਣ ਵਾਸਤੇ ਤੀਆਂ ਦੌਰ ਬੋਲਿਆ ਜਾਦਾ ਕਿ ਨੱਚਾਂ ਮੈ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ| ਇਹ ਸਾਰੀਆਂ ਖੁਸੀਆਂ ਵਿਚ ਵੀ ਪਿਆਰ ਸੀ ,ਸਤਿਕਾਰ ਸੀ ਪਰ ਮੌਜੂਦਾ ਪੀੜੀ ਇਹਨਾ ਗੱਲਾਂ ਤੋ ਕੋਹਾਂ ਦੂਰ ਜਾ ਚੁੱਕੀ ਹੈ|ਪਿੰਡਾਂ ਵਿੱਚ ਹੁਣ ਤੀਆਂ ਨਹੀ ਲੱਗਦੀਆਂ , ਜੇਕਰ ਲੱਗ ਦੀਆਂ ਵੀ ਹਨ ਤਾ ਬਣਾਉਟੀ ਢੰਗ ਤਰੀਕੇ ਅਪਣਾਏ ਜਾਦੇ ਹਨ, ਤਸਵੀਰਾਂ ਤੇ ਖਬਰਾ ਤੱਕ ਹੀ ਇਸ ਦਾ ਮਕਸਦ ਹੁੰਦਾ ਹੈ| ਬਾਕੀ ਸੱਭਿਆਚਾਰ ਦੀ ਜਾਣਕਾਰੀ , ਪੁਰਾਤਨ ਰਸਮਾਂ , ਰਿਵਾਜ ਬਾਰੇ ਨੌਜਵਾਨੀ ਕੋਈ ਬਹੁਤਾ ਧਿਆਨ ਨਹੀ ਦਿੰਦੀ| ਫੇਸ ਬੁੱਕ ਤੇ ਵਟਸਐਪ ਵਿਚ ਸਿਰ ਦੇ ਕੇ ਸੱਭਿਆਚਾਰ ਦੀ ਰਾਖੀ ਨਹੀ ਕੀਤੀ ਜਾ ਸਕਦੀ ਹੈ| ੍ਹਹਿਰਾ ਦੀਆਂ ਪਾਰਕਾਂ , ਕਮਿਊਨਟੀ ਹਾਲਾਂ ਜਾਂ ਕਿੱਟੀ ਪਾਰਟੀਆਂ ਵਿਚ ਮਨਾਇਆ ਸਾਉਣ ਦਾ ਮਹੀਨਾ, ਉਪਰਾ ਪਨ ਤਾਂ ਪ੍ਹੇ ਕਰੇਗਾ ਹੀ | ਸੋਸਲ ਮੀਡੀਆ ਇਸ ਵੇਲੇ ਨੌਜਵਾਨੀ ਨੂੰ ਘੁਣ ਵਾਗ ਖਾ ਰਿਹਾ ਹੈ, ਮੋਬਾਇਲ ਦੀਆ ਦੁਨੀਆਂ ਵਿਚ ਸਾਡੇ ਤਿਉਹਾਰ ਤੇ ਖਾਸ ਕਰਕੇ ਪੰਜਾਬੀਆਂ ਦੇ ਤਿਉਹਾਰ ਖਤਮ ਹੁੰਦੇ ਜਾ ਰਹੇ ਹਨ| ਪੰਜਾਬਣਾ ਦਾ ਹਰਮਨ ਪਿਆਰਾ ਮਹੀਨਾ ਭਰ ਚੱਲਣ ਵਾਲਾ ਤਿਉਹਾਰ ਤੀਆਂ ਤਾ ਸਾਡੇ ਸੱਭਿਆਚਾਰ ਵਿਚੋਂ ਹੌਲੀ ਹੌਲੀ ਖਤਮ ਹੀ ਹੁੰਦਾ ਜਾ ਰਿਹਾ ਹੈ| ਅੱਜ ਦੀ ਨੌਜਵਾਨੀ ਭਾਵੇ ਵਿਦ੍ਹੇਾਂ ਵਿਚ ਜਾਕੇ ਗਲੀਆਂ ਜਾਂ ਪਾਰਕਾਂ ਵਿਚ ਤੀਆਂ ਦਾ ਤਿਉਹਾਰ ਮਨਾਉਦੀ ਹੈ, ਪਰ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਅਰਦਾਸ ਕਰਨੀ  ਚਾਹੀਦੀ ਹੈ ਕਿ ਪੰਜਾਬਣਾ ਦਾ ਹਰਮਨ ਪਿਆਰਾ ਮਹੀਨਾ ਸਾਊਣ, ਪੰਜਾਬਣਾਂ, ਪੰਜਾਬ ਅਤੇ ਪੰਜਾਬੀ ਸੱਭਿਆਚਾਰ ਵਾਸਤੇ ਖ੍ਹੁੀਆਂ ਤੇ ਪਿਆਰ ਲੈ ਕੇ ਆਵੇ|
ਲੇਖਕ
ਨਰਿੰਦਰ ਸਿੰਘ ਬਰਨਾਲ ਪੰਜਾਬ ਲੈਕਚਰਾਰ
ਸ ਸ ਸ ਸ ਭੁੱਲਰ (ਗੁਰਦਾਸਪੁਰ)
ਫੋਨ–9501001303
ਈ ਮੇਲ–ਲ.ਗਅ.;67“ਪਠ.ਜ;|ਫਰਠ
ਤਸਵੀਰ –ਨਰਿੰਦਰ ਸਿੰਘ ਬਰਨਾਲ

Scroll To Top