Home / ਪੰਜਾਬ / ਦੀ ਹੋਲੀ ਵੰਡਰ ਸਮਾਰਟ ਸਕੂਲ ‘ਚ ਲੱਗੀਆਂ ਤੀਆਂ ਦੀ ਰੌਣਕਾਂ, ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਜਾਣਿਆ
ਦੀ ਹੋਲੀ ਵੰਡਰ ਸਮਾਰਟ ਸਕੂਲ ‘ਚ ਲੱਗੀਆਂ ਤੀਆਂ ਦੀ ਰੌਣਕਾਂ, ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਜਾਣਿਆ

ਦੀ ਹੋਲੀ ਵੰਡਰ ਸਮਾਰਟ ਸਕੂਲ ‘ਚ ਲੱਗੀਆਂ ਤੀਆਂ ਦੀ ਰੌਣਕਾਂ, ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਜਾਣਿਆ

ਮੁਹਾਲੀ, ੧੧ ਅਗਸਤ (     )

ਦੀ ਹੋਲੀ ਵੰਡ ਸਮਾਰਟ ਸਕੂਲ ਵਿਚ ਤੀਆਂ ਦੇ ਤਿਉਹਾਰ ਮੌਕੇ ਸਕੂਲ ਕੈਂਪਸ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ  ਜਿੱਥੇ ਵਿਦਿਆਰਥੀਆਂ ਨੇ ਰੰਗਾਂ ਰੰਗ  ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਲੜਕੀਆਂ ਲਈ ਲਈ  ਮਹਿੰਦੀ ਲਗਾਉਣ ਦਾ ਇੰਤਜ਼ਾਮ ਕੀਤਾ ਗਿਆ।  ਇਸ ਦੇ ਇਲਾਵਾ  ਬੱਚਿਆਂ ਨੇ ਪੀਂਘ ਦੇ ਹੁਲਾਰਿਆਂ ਨਾਲ  ਸਾਉਣ ਦੇ ਮਹੀਨੇ ਦੇ ਅਰਥਾਂ  ਨੂੰ ਸਾਰਥਿਕ ਕੀਤਾ । ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜਾਣੂ ਕਰਵਾਉਣਾ ਸੀ। ਇਸ ਦੇ ਨਾਲ ਹੀ ਪ੍ਰੀ ਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਨੇ ਫੈਸੀ ਡਰੈੱਸ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ। ਇਸ  ਮੌਕੇ ਤੇ ਵਿਦਿਆਰਥੀਆਂ ਨੂੰ ਖੀਰ ਅਤੇ ਮਾਲ•ਪੂੜੇ ਵੀ ਵੰਡੇ ਗਏ। ਇਸ ਮੌਕੇ  ਤੇ ਸਕੂਲ ਦੇ ਡਾਇਰੈਕਟਰ  ਅਸ਼ਵਿਨ ਅਰੋੜਾ ਅਤੇ ਪ੍ਰਿਸੀਪਲ ਪ੍ਰੇਮਜੀਤ ਗਰੋਵਰ ਕੌਰ ਨੇ ਵਿਦਿਆਰਥੀਆਂ ਨੂੰ ਮਾਨਸੂਨ ਅਤੇ ਬਰਸਾਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਮਨੁੱਖੀ ਜੀਵਨ ਲਈ ਮਹੱਤਤਾ ਬਾਰੇ ਦੱਸਿਆ ।

ਡਾਇਰੈਕਟਰ ਅਸ਼ਵਿਨ ਅਰੌੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਮਾਨਸੂਨ ਰੁੱਤ ਨਾਲ ਜੁੜਿਆ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ‘ਚ ਅਲੋਪ ਹੋ ਰਿਹਾ ਹੈ। ਉਨ•ਾਂ  ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਅਸੀਂ ਪੱਛਮੀ ਸਭਿਅਤਾ ਦੇ ਪਿੱਛੇ ਲੱਗ ਕੇ ਦੁਨੀਆਂ ਵਿਚ ਆਪਣੀ ਵੱਖਰੀ ਪਹਿਚਾਣ ਗੁਆਉਂਦੇ ਜਾ ਰਹੇ ਹਾਂ। ਜਦਕਿ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਵਿਲੱਖਣਤਾ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਈਏ। ਉਨ•ਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਧੁਨਿਕਤਾ ਪਿੱਛੇ ਲੱਗ ਕੇ ਆਪਣੀ ਪਿਛੋਕੜ ਭੁੱਲਣ ਵਾਲੀਆਂ ਕੌਮਾਂ ਆਪਣਾ ਵਜੂਦ ਗਵਾ ਲੈਂਦੀਆਂ ਹਨ।

ਪਿੰ੍ਰਸੀਪਲ ਗਰੋਵਰ ਨੇ ਕਿਹਾ  ਕਿ ਛੋਟੀ ਉਮਰ ‘ਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਉਨ•ਾਂ ਦੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਇਹ ਉਪਰਾਲਾ ਹਮੇਸ਼ਾ ਲਈ ਬਾਲ ਮਨਾਂ ‘ਚ ਘਰ ਕਰ ਜਾਂਦਾ ਹੈ ਜੋ ਕਿ ਅੱਗੇ ਜਾ ਕੇ ਉਨ•ਾਂ ਦੇ ਗਿਆਨ ਅਤੇ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ ਅਤੇ ਅਸੀ ਇਸੇ ਉਪਰਾਲੇ ਲਈ ਵਿਦਿਆਰਥੀਆਂ ਨੂੰ ਤਿਆਰ ਕਰ ਰਹੇ ਹਾਂ ਕਿ ਬਾਲ ਮਨ ‘ਚ ਅਜਿਹੇ ਵਿਸ਼ੇਸ਼ ਮੌਕਿਆਂ ਨਾਲ ਜੁੜੀਆਂ ਗੱਲਾਂ ਗਹਿਰਾਈ ਤੱਕ ਜਾਣਨ ਦੀ ਇੱਛਾ ਆਪਣੇ ਆਪ ਪੈਦਾ ਹੋਵੇ। ਇਸ ਮੌਕੇ ਤੇ ਵਿਦਿਆਰਥੀਆਂ ਨੇ ਕਈ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।

Scroll To Top