Home / ਪੰਜਾਬ / ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਸਕੂਲ ਪੱਧਰ ‘ਤੇ ਮਜ਼ਬੂਤ ਕਰੇਗਾ ‘ਬਡੀ ਪ੍ਰੋਗਰਾਮ’-ਰਾਹੁਲ ਚਾਬਾ
ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਸਕੂਲ ਪੱਧਰ ‘ਤੇ ਮਜ਼ਬੂਤ ਕਰੇਗਾ ‘ਬਡੀ ਪ੍ਰੋਗਰਾਮ’-ਰਾਹੁਲ ਚਾਬਾ

ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਸਕੂਲ ਪੱਧਰ ‘ਤੇ ਮਜ਼ਬੂਤ ਕਰੇਗਾ ‘ਬਡੀ ਪ੍ਰੋਗਰਾਮ’-ਰਾਹੁਲ ਚਾਬਾ

ਕਪੂਰਥਲਾ, 10 ਅਗਸਤ :
Êਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਸਕੂਲ ਪੱਧਰ ‘ਤੇ ਲਾਗੂ ਕਰਨ ਦੇ ਮਕਸਦ ਨਾਲ 15 ਅਗਸਤ ਤੋਂ ‘ਬਡੀ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਇਸ ਸਬੰਧੀ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ•ਾਂ ਕਿਹਾ ਕਿ ਸਕੂਲ ਪੱਧਰ ਤੋਂ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਇਹ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਏਗਾ। ਉਨ•ਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿੱਦਿਅਕ ਸੰਸਥਾਵਾਂ ਵਿਚ ਛੇਵੀਂ ਤੋ ਬਾਰ•ਵੀਂ ਜਮਾਤ ਦੇ 5-5 ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਏ ਜਾਣਗੇ। ਸਬੰਧਤ ਕਲਾਸ ਇੰਚਾਰਜ ਇਨ•ਾਂ ਗਰੁੱਪਾਂ ਦੇ ਸੀਨੀਅਰ ਬਡੀ ਦੇ ਰੂਪ ਵਿਚ ਕੰਮ ਕਰੇਗਾ। ਸੀਨੀਅਰ ਬਡੀ ਆਪਣੀ-ਆਪਣੀ ਜਮਾਤ ਦੇ ਬਡੀ ਗਰੁੱਪ ਨੂੰ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਸਬੰਧੀ ਜਾਗਰੂਕ ਕਰੇਗਾ। ਇਸ ਨਾਲ ਸਕੂਲ ਵਿਦਿਆਰਥੀ ਆਪਣੇ ਸਾਥੀਆਂ ਨਾਲ ਨਾ ਸਿਰਫ਼ ਨਸ਼ਿਆਂ ਦੇ ਮਾੜੇ ਅਸਰ ਸਬੰਧੀ ਚਰਚਾ ਕਰਨਗੇ ਸਗੋਂ ਆਪਣੇ ਆਲੇ-ਦੁਆਲੇ ਸਮਾਜ ਵਿਚ ਨਸ਼ਿਆਂ ਦੇ ਮਾੜੇ ਅਸਰ ਸਬੰਧੀ ਜਾਗਰੂਕਤਾ ਵੀ ਪੈਦਾ ਕਰਨਗੇ। ਉਨ•ਾਂ ਸਮੂਹ ਸਕੂਲ ਮੁਖੀਆ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ-ਆਪਣੇ ਸਕੂਲਾਂ ਵਿਚ ਬਡੀ ਪ੍ਰੋਗਰਾਮ ਨੂੰ ਸਹੀ ਅਰਥਾਂ ਵਿਚ ਅਮਲੀ ਜਾਮਾ ਪਹਿਨਾ ਕੇ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਲੋਕ ਲਹਿਰ ਵਿੱਚ ਤਬਦੀਲ ਕਰਨ ਲਈ ਆਪਣਾ ਸਹਿਯੋਗ ਦੇਣ।
ਇਸ ਮੌਕੇ ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ, ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ, ਡਿਪਟੀ ਡੀ. ਈ. ਓ (ਸ) ਸ. ਬਿਕਰਮਜੀਤ ਸਿੰਘ, ਪ੍ਰਿੰਸੀਪਲ ਡਾ. ਵੀ. ਕੇ ਸਿੰਘ, ਪ੍ਰੋ. ਸਰਬਜੀਤ ਸਿੰਘ ਧੀਰ, ਸ੍ਰੀ ਗੁਰਮੁਖ ਸਿੰਘ ਢੋਡ, ਸ੍ਰੀ ਸ਼ੰਮੀ ਅਲਫਾਜ਼ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਮੁਖੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Scroll To Top