Home / ਪੰਜਾਬ / ਸਟੇਟ ਪਬਲਿਕ ਸਕੁਲ ਸ਼ਾਹਕੋਟ ਵਿਖੇ ਸੁਤੰਤਰਤਾ ਦਿਵਸ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ
ਸਟੇਟ ਪਬਲਿਕ ਸਕੁਲ ਸ਼ਾਹਕੋਟ ਵਿਖੇ ਸੁਤੰਤਰਤਾ ਦਿਵਸ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ

ਸਟੇਟ ਪਬਲਿਕ ਸਕੁਲ ਸ਼ਾਹਕੋਟ ਵਿਖੇ ਸੁਤੰਤਰਤਾ ਦਿਵਸ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ) ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ‘ਚ ਸੁਤੰਤਰਤਾ ਦਿਵਸ ਸਬੰਧੀ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ, ਚਿੱਤਰਕਲਾ ਅਤੇ ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ• ਕੇ ਹਿੱਸਾ ਲਿਆ। ਇਹ ਮੁਕਾਬਲੇ ਵੱਖ-ਵੱਖ ਸਦਨਾਂ ਦੇ ਵਿਚਕਾਰ ਹੋਏ, ਜਿਸ ਵਿੱਚੋਂ ਜੂਨੀਅਰ ਗਰੁੱਪ ਦਾ ਤਨਵੀਰ ਸਿੰਘ, ਹਰਮਨਦੀਪ ਸਿੰਘ, ਰਾਜਨ, ਕਰਨ, ਕੰਚਨਪ੍ਰੀਤ, ਹਰਸਿਮਰਨ ਅਤੇ ਜਸਲੀਨ ਕੌਰ ਜੇਤੂ ਰਹੇ। ਸੀਨੀਅਰ ਗਰੁੱਪ ਵਿੱਚ ਅਰਸ਼ਦੀਪ, ਰਾਜਵਿੰਦਰ ਕੌਰ ਅਤੇ ਅਰਸ਼ਵੀਰ ਸਿੰਘ ਨੇ ਜਿੱਤ ਹਾਸਲ ਕੀਤੀ। ਕਲਪਨਾ ਚਾਵਲਾ ਸਦਨ ਪਹਿਲੇ, ਹੈਲਨ ਕੇਲਰ ਸਦਨ ਦੂਸਰੇ, ਮਦਰ ਟੈਰੇਸਾ ਅਤੇ ਅੰਮ੍ਰਿਤਾ ਪ੍ਰੀਤਮ ਸਦਨ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਪੋਸਟਰਾਂ ਤਸਵੀਰਾਂ ਅਤੇ ਕੋਲਾਜਾਂ ਵਿੱਚ ਅਜ਼ਾਦੀ ਦਾ ਖੂਬ ਰੰਗ ਬੰਨਿ•ਆ। ਵਿਦਿਆਰਥੀਆ ਨੇ ਇਹਨਾਂ ਗਤੀਵਿਧੀਆਂ ਦਾ ਬਹੁਤ ਆਨੰਦ ਮਾਣਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਕੰਵਰ ਨੀਲ ਕਮਲ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਹੋਰ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Scroll To Top