Home / featured / ਭਾਰਤ-ਅਮਰੀਕਾ ਵਿਚਕਾਰ ਸਮਝੌਤੇ ‘ਤੇ ਦਸਤਖਤ
ਭਾਰਤ-ਅਮਰੀਕਾ ਵਿਚਕਾਰ ਸਮਝੌਤੇ ‘ਤੇ ਦਸਤਖਤ

ਭਾਰਤ-ਅਮਰੀਕਾ ਵਿਚਕਾਰ ਸਮਝੌਤੇ ‘ਤੇ ਦਸਤਖਤ

ਭਾਰਤ ਅਤੇ ਅਮਰੀਕਾ ਵਿਚਕਾਰ ਵੀਰਵਾਰ ਨੂੰ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ। ਵੀਰਵਾਰ ਨੂੰ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਬੈਠਕ ਦੌਰਾਨ Communications Compatibility and Security Agreement (COMCASA) ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਮਝੌਤੇ ‘ਤੇ ਦਸਤਖਤ ਕੀਤੇ ਗਏ।

Scroll To Top