Home / featured / ਜਲਦ ਸ਼ੁਰੂ ਹੋਣਗੇ 5 ਲੱਖ ਵਾਈ-ਫਾਈ ਹਾਟਸਪਾਟ
ਜਲਦ ਸ਼ੁਰੂ ਹੋਣਗੇ 5 ਲੱਖ ਵਾਈ-ਫਾਈ ਹਾਟਸਪਾਟ

ਜਲਦ ਸ਼ੁਰੂ ਹੋਣਗੇ 5 ਲੱਖ ਵਾਈ-ਫਾਈ ਹਾਟਸਪਾਟ

ਜਨਤਾ ਨੂੰ ਜਨਤਕ ਸਥਾਨਾਂ ‘ਤੇ ਇੰਟਰਨੈੱਟ ਸੇਵਾਵਾਂ ਜਲਦ ਮਿਲ ਸਕਦੀਆਂ ਹਨ। ਦੂਰ ਸੰਚਾਰ ਕੰਪਨੀਆਂ ਦੇਸ਼ਭਰ ‘ਚ 5 ਲੱਖ ਵਾਈ-ਫਾਈ ਹਾਟ ਸਪਾਟ ਸ਼ੁਰੂ ਕਰਨ ਦੀ ਰੂਪਰੇਖਾ ਤਿਆਰ ਕਰ ਚੁੱਕੀਆਂ ਹਨ। 7 ਸਤੰਬਰ ਨੂੰ ਉਹ ਦੂਰ ਸੰਚਾਰ ਮੰਤਰਾਲੇ ਨੂੰ ਆਪਣੀ ਯੋਜਨਾ ਸੌਂਪਣ ਦੀ ਤਿਆਰੀ ‘ਤੇ ਹਨ। ਮੰਤਰਾਲੇ ਨੇ ਪਿਛਲੇ ਮਹੀਨੇ ਕੰਪਨੀਆਂ ਤੋਂ ਜਨਤਕ ਵਾਈ-ਫਾਈ ਹਾਟ ਸਪਾਟ ਲਗਾਉਣ ‘ਤੇ ਰੂਪਰੇਖਾ ਮੰਗੀ ਸੀ। ਆਮ ਜਨਤਾ ਨੂੰ ਸਸਤੀ ਦਰ ‘ਤੇ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਦੂਰ ਸੰਚਾਰ ਰੈਗੂਲੇਟਰੀ ਟ੍ਰਾਈ ਦੀ ਸਿਫਾਰਿਸ਼ਾਂ ‘ਤੇ ਟੈਲੀਕਾਮ ਕਮਿਸ਼ਨ ਨੇ ਮੋਹਰ ਲਗਾਈ ਸੀ। ਇਸ ਨਾਲ ਨਿੱਜੀ ਖੇਤਰ ‘ਚ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਕੰਮ ਮਿਲੇਗਾ ਅਤੇ ਦੇਸ਼ ‘ਚ ਇੰਟਰਨੈੱਟ ਸੁਵਿਧਾ ਦਾ ਵਿਸਥਾਰ ਹੋਵੇਗਾ। ਟ੍ਰਾਈ ਨੇ ਐਸ.ਟੀ.ਡੀ.-ਪੀ.ਸੀ.ਓ. ‘ਤੇ ਆਧਾਰਿਤ ਪੀ.ਡੀ.ਓ. ਮਾਡਲ ਆਪਣੀ ਸਿਫਾਰਿਸ਼ਾਂ ‘ਚ ਪੇਸ਼ ਕੀਤਾ ਸੀ। ਇਸ ਦੇ ਜ਼ਰੀਏ ਡਾਟਾ ਦਫਤਰ ਹਰੇਕ ਗਲੀ, ਮੁੱਹਲੇ ‘ਚ ਦਿਖਾਈ ਦੇਵੇਗਾ। ਮੋਬਾਇਲ ਆਉਣ ਦੇ ਬਾਅਦ ਐਸ.ਟੀ.ਡੀ.-ਪੀ.ਸੀ.ਓ. ਵਿਵਸਥਾ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਪਰ ਦੇਸ਼ਭਰ ‘ਚ 5 ਲੱਖ ਸਰਵਜਨਿਕ ਵਾਈਫਾਈ ਹਾਟ ਸਪਾਟ ਸ਼ੁਰੂ ਹੋਣ ਦੇ ਬਾਅਦ ਅਜਿਹੀ ਹੀ ਵਿਵਸਥਾ ਪੀ.ਡੀ.ਓ. ਦੇ ਰੂਪ ‘ਚ ਆਵੇਗੀ। ਦੂਰ ਸੰਚਾਰ ਕੰਪਨੀਆਂ ਵਿਚਾਲੇ ਸਹਿਮਤੀ ਬਣਨ ਨਾਲ ਗ੍ਰਾਹਕ ਕਿਸੇ ਵੀ ਕੰਪਨੀ ਦੇ ਵਾਈ-ਫਾਈ ਦੀ ਵਰਤੋਂ ਕਰ ਸਕੇਗਾ। ਗ੍ਰਾਹਕ 5 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦਾ ਕੂਪਨ ਲੈ ਸਕੇਗਾ। ਇਸ ਨਾਲ ਛੋਟੇ ਆਪਰੇਟਰਜ਼ ਨੂੰ ਇਸ ਬਾਜ਼ਾਰ ‘ਚ ਆਸਾਨੀ ਨਾਲ ਪ੍ਰਵੇਸ਼ ਮਿਲੇਗਾ।

Scroll To Top