Home / featured / ਹੁਣ ਕੈਂਸਰ ਦਾ ਪਤਾ ਲਗਾਏਗਾ ਲੰਚ ਬਾਕਸ ਦੇ ਆਕਾਰ ਦਾ ਉਪਕਰਨ
ਹੁਣ ਕੈਂਸਰ ਦਾ ਪਤਾ ਲਗਾਏਗਾ ਲੰਚ ਬਾਕਸ ਦੇ ਆਕਾਰ ਦਾ ਉਪਕਰਨ

ਹੁਣ ਕੈਂਸਰ ਦਾ ਪਤਾ ਲਗਾਏਗਾ ਲੰਚ ਬਾਕਸ ਦੇ ਆਕਾਰ ਦਾ ਉਪਕਰਨ

ਵਿਗਿਆਨੀਆਂ ਨੇ ਕੈਂਸਰ ਦਾ ਪਤਾ ਲਗਾਉਣ ਵਾਲਾ ਇਕ ਉਪਕਰਨ ਵਿਕਸਿਤ ਕੀਤਾ ਹੈ ਜੋ ਕਿ ਇਕ ਲੰਚ ਬਾਕਸ ਦੇ ਆਕਾਰ ਦਾ ਹੈ। ਇਸ ਦੀ ਵਰਤੋਂ ਵਿਸ਼ਵ ਦੇ ਦੂਰ-ਦੂਰਾਡੇ ਇਲਾਕਿਆਂ ‘ਚ ਬੀਮਾਰੀ ਦਾ ਜਲਦੀ ਤੇ ਸਹੀ ਤਰੀਕੇ ਨਾਲ ਪਤਾ ਲਗਾਉਣ ‘ਚ ਕੀਤਾ ਜਾ ਸਕਦਾ ਹੈ। ਕਾਪੋਸੀ ਸਾਰਕੋਮਾ (ਕੇ.ਐੱਸ.) ਇਕ ਤਰ੍ਹਾਂ ਦਾ ਕੈਂਸਰ ਹੁੰਦਾ ਹੈ ਜੋ ਕਿ ਖੂਨ ਦੀਆਂ ਨਸਾਂ ‘ਚ ਹੁੰਦਾ ਹੈ। ਇਹ ਆਮਤੌਰ ‘ਤੇ ਚਮੜੀ, ਮੁੰਹ ‘ਚ ਜਾਂ ਕਿਸੇ ਜ਼ਖਮ ਦੇ ਅੰਦਰ ਉਭਰਦਾ ਹੈ।

ਇਸ ਦਾ ਜਲਦੀ ਪਤਾ ਲਗਾਉਣ ਨਾਲ ਬਿਹਤਰ ਨਤੀਜੇ ਮਿਲ ਸਕਦੇ ਹਨ। ਅਜਿਹਾ ਵਿਕਾਸਸ਼ੀਲ ਦੇਸ਼ਾਂ ‘ਚ ਹਮੇਸ਼ਾ ਸੰਭਵ ਨਹੀਂ ਹੁੰਦਾ ਕਿਉਂਕਿ ਉਥੇ ਪੈਥਾਲਾਜੀਕਲ ਜਾਂਚ ‘ਚ ਇਕ ਤੋਂ ਦੋ ਹਫਤਿਆਂ ਦਾ ਸਮਾਂ ਲੱਗ ਜਾਂਦਾ ਹੈ। ਇਸ ਉਪਕਰਨ ‘ਟੀ.ਆਈ.ਐੱਨ.ਵਾਈ.’ ਦਾ ਮੁੱਖ ਲਾਭ ਇਹ ਹੈ ਕਿ ਇਹ ਬਿਜਲੀ, ਸੂਰਜ ਆਦਿ ਤੋਂ ਗਰਮੀ ਹਾਸਲ ਕਰਕੇ ਜਾਂਚ ਲਈ ਵਰਤੋਂ ਕਰਨ ਯੋਗ ਊਰਜਾ ਇਕੱਠੀ ਕਰ ਸਕਦਾ ਹੈ। ਇਹ ਉਪਕਰਨ ਬਿਜਲੀ ਅਸਥਾਈ ਰੂਪ ਨਾਲ ਬਿਜਲੀ ਕੱਟੇ ਜਾਣ ‘ਤੇ ਵੀ ਕੰਮ ਕਰਦਾ ਰਹਿੰਦਾ ਹੈ।

Scroll To Top