Home / featured / ਭਾਰਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ : ਨਰਿੰਦਰ ਮੋਦੀ
ਭਾਰਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ : ਨਰਿੰਦਰ ਮੋਦੀ

ਭਾਰਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਤੇ ਉੜੀਸਾ ਦੇ ਦੌਰੇ ‘ਤੇ ਹਨ, ਜਿਥੇ ਉਨ੍ਹਾਂ ਭੁਵਨੇਸ਼ਵਰ ‘ਚ ਤਲਚਰ ਫਰਟੀਲਾਈਜ਼ਰ ਪਲਾਂਟ ਨੂੰ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਮੋਦੀ ਨਾਲ ਪੈਟਰਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੜੀਸਾ ਹੀ ਉਹ ਜਗ੍ਹਾ ਹੈ, ਜਿਥੋਂ ਇਕ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦਿੱਲੀ ਤੋਂ ਭੇਜੇ ਜਾਣ ਵਾਲੇ 1 ਰੁਪਏ ‘ਚੋਂ ਸਿਰਫ 15 ਪੈਸਾ ਹੀ ਗਰੀਬ ਤਕ ਪਹੁੰਚਦਾ ਹੈ। ਹੁਣ ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜੋ ਪੈਸਾ ਦਿੱਲੀ ਤੋਂ ਭੇਜਿਆ ਜਾਏ ਉਹ ਸੌ ਪ੍ਰਤੀਸ਼ਤ ਸਿੱਧਾ ਤੁਹਾਡੇ ਖਾਤੇ ‘ਚ ਜਾਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ, ਉਹ ਇਸ ਮੌਕੇ ਛੱਤੀਸਗੜ੍ਹ ਦੀ ਜਨਤਾ ਨੂੰ ਲਗਭਗ ਤਿੰਨ ਹਜ਼ਾਰ ਤਿੰਨ ਸੌ ਪੰਜ ਕਰੋੜ ਕਰੋੜ ਰੁਪਏ ਦੀ ਸੜਕ ਤੇ ਰੇਲ ਪ੍ਰੋਜੈਕਟਾਂ ਦਾ ਤੋਹਫਾ ਦੇਣਗੇ।

Scroll To Top