Home / featured / ਅੱਤਵਾਦੀਆਂ ਖਿਲਾਫ ਕਾਰਵਾਈ ‘ਚ ਅਸਫਲ ਰਿਹਾ ਪਾਕਿਸਤਾਨ
ਅੱਤਵਾਦੀਆਂ ਖਿਲਾਫ ਕਾਰਵਾਈ ‘ਚ ਅਸਫਲ ਰਿਹਾ ਪਾਕਿਸਤਾਨ

ਅੱਤਵਾਦੀਆਂ ਖਿਲਾਫ ਕਾਰਵਾਈ ‘ਚ ਅਸਫਲ ਰਿਹਾ ਪਾਕਿਸਤਾਨ

ਅੱਤਵਾਦ ਨੂੰ ਲੈ ਕੇ ਇਕ ਵਾਰ ਫਿਰ ਅਮਰੀਕਾ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਆਪਣੀ ਸਾਲਾਨਾ ਰਿਪੋਰਟ ‘ਕੰਟਰੀ ਰਿਪੋਰਟ ਆਨ ਟੈਰਰਿਜ਼ਮ 2017′ ‘ਚ ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਅਜੇ ਵੀ ਅੱਤਵਾਦੀ ਸੰਗਠਨਾਂ ਲਈ ਸੁਰੱਖਿਅਤ ਟਿਕਾਣਾ ਬਣਿਆ ਹੋਇਆ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਆਪਣੀ ਜ਼ਮੀਨ ‘ਤੇ ਸਰਗਰਮ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ‘ਤੇ ਸਖਤ ਕਾਰਵਾਈ ਨਹੀਂ ਕੀਤੀ। ਇਹ ਸੰਗਠਨ ਭਾਰਤ ‘ਤੇ ਹਮਲੇ ਕਰਦੇ ਰਹਿੰਦੇ ਹਨ।

ਆਪਣੀ ਰਿਪੋਰਟ ‘ਚ ਅਮਰੀਕਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਾਕਿਸਤਾਨ ਨੇ ਲਸ਼ਕਰ ਦੇ ਮੁਖੀ ਤੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਜਨਵਰੀ 2017 ‘ਚ ਹਿਰਾਸਤ ‘ਚ ਲਿਆ ਸੀ ਪਰ ਅਦਾਲਤ ਦੇ ਹੁਕਮ ਤੋਂ ਬਾਅਦ ਨਵੰਬਰ 2017 ‘ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨ ਸਰਕਾਰ ਲਸ਼ਕਰ ਤੇ ਜੈਸ਼ ਨੂੰ ਖੁੱਲ੍ਹੇਆਮ ਫੰਡ ਇਕੱਠਾ ਕਰਨ, ਭਰਤੀਆਂ ਕਰਨ ਤੇ ਟ੍ਰੈਨਿੰਗ ਕੈਂਪ ਚਲਾਉਣ ਤੋਂ ਰੋਕਣ ‘ਚ ਅਸਫਲ ਰਹੀ ਹੈ। ਹਾਲਾਂਕਿ ਲਸ਼ਕਰ ਨਾਲ ਜੁੜੇ ਇਕ ਸਿਆਸੀ ਦਲ ਦਾ ਰਜਿਸਟ੍ਰੇਸ਼ਨ ਕਰਨ ਤੋਂ ਇਨਕਾਰ ਜ਼ਰੂਰ ਕੀਤਾ ਗਿਆ ਸੀ।

Scroll To Top