Home / featured / ਅਮਰੀਕਾ ਦੀਆਂ ਹਰਕਤਾਂ ‘ਅੱਗ ਨਾਲ ਖੇਡਣ ਜਿਹੀਆਂ’ : ਰੂਸ
ਅਮਰੀਕਾ ਦੀਆਂ ਹਰਕਤਾਂ ‘ਅੱਗ ਨਾਲ ਖੇਡਣ ਜਿਹੀਆਂ’ : ਰੂਸ

ਅਮਰੀਕਾ ਦੀਆਂ ਹਰਕਤਾਂ ‘ਅੱਗ ਨਾਲ ਖੇਡਣ ਜਿਹੀਆਂ’ : ਰੂਸ

ਮਾਸਕੋ — ਰੂਸ ਤੋਂ ਹਥਿਆਰ ਖਰੀਦਣ ਕਾਰਨ ਅਮਰੀਕਾ ਨੇ ਚੀਨ ‘ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਪੁਤਿਨ ਸਰਕਾਰ ਨੇ ਡੋਨਾਲਡ ਟਰੰਪ ਸਰਕਾਰ ਨੂੰ ਧਮਕੀ ਦਿੱਤੀ ਹੈ। ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਅਮਰੀਕਾ ਜਿਸ ਤਰੀਕੇ ਨਾਲ ਰੂਸ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ ਉਹ ‘ਅੱਗ ਨਾਲ ਖੇਡਣ ਜਿਹੀਆਂ ਹਨ।’ ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਨਾਲ ਅਮਰੀਕਾ ਚੀਨ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਗਲੋਬਲ ਸਥਿਰਤਾ ਲਈ ਖਤਰਾ ਹੋ ਸਕਦਾ ਹੈ।
ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਾਇਬਕੋਵ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਲਈ ਇਹ ਯਾਦ ਰੱਖਣਾ ਚੰਗਾ ਹੋਵੇਗਾ ਕਿ ਰੂਸ ਨਾਲ ਸੰਬੰਧ ਵਿਗਾੜ ਕੇ ਉਹ ਗਲੋਬਲ ਸਥਿਰਤਾ ਦੇ ਵਿਚਾਰ ਨੂੰ ਖਤਮ ਕਰ ਰਹੇ ਹਨ। ਅੱਗ ਨਾਲ ਖੇਡਣਾ ਪਾਗਲਪਨ ਹੈ, ਇਹ ਖਤਰਨਾਕ ਹੋ ਸਕਦਾ ਹੈ  ਅਤੇ ਅਮਰੀਕਾ ਆਪਣੀ ਬਲੈਕ ਲਿਸਟਾਂ ਨੂੰ ਦੁਹਰਾਉਂਦਾ ਰਹਿੰਦਾ ਹੈ।

Scroll To Top