Home / featured / ਟਰੰਪ ਨੇ ਰੂਸੀ ਜਾਂਚ ਦੇ ਖੁਫੀਆ ਦਸਤਾਵੇਜ਼ ਜਾਰੀ ਕਰਨ ‘ਤੇ ਲਾਈ ਰੋਕ
ਟਰੰਪ ਨੇ ਰੂਸੀ ਜਾਂਚ ਦੇ ਖੁਫੀਆ ਦਸਤਾਵੇਜ਼ ਜਾਰੀ ਕਰਨ ‘ਤੇ ਲਾਈ ਰੋਕ

ਟਰੰਪ ਨੇ ਰੂਸੀ ਜਾਂਚ ਦੇ ਖੁਫੀਆ ਦਸਤਾਵੇਜ਼ ਜਾਰੀ ਕਰਨ ‘ਤੇ ਲਾਈ ਰੋਕ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਜਾਂਚ ਨਾਲ ਜੁੜੇ ਐੱਫ.ਬੀ.ਆਈ. ਦੇ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੇ ਆਪਣੇ ਹੀ ਆਦੇਸ਼ ਨੂੰ ਟਾਲ ਦਿੱਤਾ ਹੈ ਤੇ ਕਿਹਾ ਕਿ ਨਿਆਂ ਮੰਤਰਾਲਾ ਤੇ ਅਮਰੀਕੀ ਸਹਿਯੋਗੀਆਂ ਨੇ ਇਸ ਖੁਲਾਸੇ ‘ਤੇ ਸੁਰੱਖਿਆ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ। ਕਈ ਟਵੀਟ ਦੇ ਜ਼ਰੀਏ ਕੀਤਾ ਗਿਆ ਐਲਾਨ ਰਾਸ਼ਟਰਪਤੀ ਦੇ ਉਸ ਰਵੱਈਏ ਦੇ ਉਲਟ ਹੈ ਜਿਸ ‘ਚ ਉਹ ਲਗਾਤਾਰ ਗੁੱਪਤ ਸੂਚਨਾਵਾਂ ਨੂੰ ਜਾਰੀ ਕਰਨ ਦੀ ਮੰਗ ਕਰਦੇ ਹਨ।
ਰਾਸ਼ਟਰਪਤੀ ਨੇ ਸੋਮਵਾਰ ਨੂੰ ਰੂਸੀ ਜਾਂਚ ਨਾਲ ਜੁੜੇ ਬੇਹੱਦ ਸੰਵੇਦਨਸ਼ੀਲ ਦਸਤਾਵੇਜ਼ਾਂ ਨੂੰ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਨਿਆਂ ਮੰਤਰਾਲਾ ਨੇ ਕਿਹਾ ਕਿ ਉਸ ਨੇ ਆਦੇਸ਼ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੀ। ਅਧਿਕਾਰੀਆਂ ਨੇ ਖੁਫੀਆ ਦਸਤਾਵੇਜ਼ਾਂ ਨੂੰ ਜਾਰੀ ਕਰਨ ‘ਤੇ ਗੰਭੀਰ ਇਤਰਾਜ ਜ਼ਾਹਿਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਤੇ ਇਹ ਖੁਫੀਆ ਸੂਤਰਾਂ ‘ਚ ਸਮਝੌਤਾ ਕਰਨ ਵਰਗਾ ਹੋਵੇਗਾ। ਟਰੰਪ ਨੇ ਕਿਹਾ ਕਿ ਅਚਾਨਕ ਅੱਗੇ ਵਧਣ ਦੀ ਬਜਾਏ ਮੰਤਰਾਲਾ ਦੇ ਇੰਸਪੈਕਟਰ ਜਨਰਲ ਤੋਂ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਸਮੀਖਿਆ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦਫਤਰ ਇਸ ‘ਤੇ ਜਲਦ ਕੰਮ ਕਰੇਗਾ। ਟਰੰਪ ਨੇ ਕਿਹਾ, ”ਅੰਤ ‘ਚ ਜੇਕਰ ਜ਼ਰੂਰੀ ਹੋਇਆ ਤਾਂ ਮੈਂ ਇਨ੍ਹਾਂ ਨੂੰ ਜਾਰੀ ਕਰ ਸਕਦਾ ਹੈ।”

Scroll To Top